ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਅੱਜ ਦੇ ਦਿਨ 70 ਸਾਲ ਬਾਅਦ 8 ਚੀਤੇ ਭਾਰਤ ਆਉਣਗੇ। ਨਮੀਬੀਆ ਤੋਂ ਸਪੈਸ਼ਲ ਫਲਾਈਟ 8 ਚੀਤੀਆਂ ਨੂੰ ਭਾਰਤ ਲੈ ਕੇ ਆਈ। 24 ਲੋਕਾਂ ਦੀ ਟੀਮ ਨੇ ਚੀਤੇ ਗਵਾਲੀਅਰ ਏਅਰਬੇਸ ‘ਤੇ ਉਤਰੀ। ਇਥੇ ਸਪੈਸ਼ਲ ਪਲੇਨ ਨਾਲ ਪਿੰਜਰਿਆਂ ਨੂੰ ਬਾਹਰ ਕੱਢ ਕੇ ਮਾਹਿਰ ਚੀਤਿਆਂ ਦਾ ਰੁਟੀਨ ਚੈਕਅੱਪ ਕਰ ਰਹੇ ਹਨ। ਚੀਤੀਆਂ ਦੀ ਵੱਖ-ਵੱਖ ਹੈਲੀਕਾਪਟਰ ਵਿਚ ਸ਼ਿਫਟਿੰਗ ਦੀ ਪ੍ਰੋਸੈਸ ਵੀ ਸ਼ੁਰੂ ਹੋ ਗਈ ਹੈ। ਕੁਝ ਹੀ ਦੇਰ ਬਾਅਦ ਇਹ ਹੈਲੀਕਾਪਟਰ ਚੀਤਿਆਂ ਨੂੰ ਲੈ ਕੇ ਕੂਨੋ ਲਈ ਰਵਾਨਾ ਹੋਣਗੇ। 10 ਵਜੇ ਦੇ ਬਾਅਦ ਚੀਨੇ ਕੂਨੋ ਨੈਸ਼ਨਲ ਪਾਰਕ ਪਹੁੰਚਣਗੇ।
ਇਥੇ PM ਨਰਿੰਦਰ ਮੋਦੀ ਸਵੇਰੇ 11 ਵਜੇ ਤਿੰਨ ਬਾਕਸ ਖੋਲ੍ਹ ਕੇ ਚੀਤੀਆਂ ਨੂੰ ਕਵਾਰੈਂਟਾਈਨ ਵਾੜੇ ਵਿਚ ਛੱਡਣਗੇ। ਮੋਦੀ ਕੂਨੋ ਵਿਚ ਅੱਧਾ ਘੰਟਾ ਰਹਿਣਗੇ। ਇਸ ਦੌਰਾਨ ਉਹ ਚੀਤਾ ਮਿਤਲ ਦਲ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਪਾਰਕ ਵਿਚ ਸਕੂਲੀ ਬੱਚਿਆਂ ਨੂੰ ਵੀ ਬੁਲਾਇਆ ਗਿਆ ਹੈ। ਆਪਣੇ ਜਨਮ ਦਿਨ PM ਮੋਦੀ ਇਨ੍ਹਾਂ ਬੱਚਿਆਂ ਨਾਲ ਮਨਾਉਣਗੇ।
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਜੰਗਲਾਤ ਮੰਤਰੀ ਵਿਜੇ ਸ਼ਾਹ ਕੂਨੋ ਪਹੁੰਚ ਚੁੱਕੇ ਹਨ। ਕੇਂਦਰੀ ਮੰਤਰੀ ਜਯੋਤੀਰਾਦਿਤਯਾ ਸਿੰਧਿਆ ਸਵੇਰੇ 9.20 ਵਜੇ ਤੱਕ ਕੂਨੋ ਨੈਸ਼ਨਲ ਪਾਰਕ ਪਹੁੰਚ ਜਾਣਗੇ। ਗਵਾਲੀਅਰ ਏਅਰਪੋਰਟ ‘ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪ੍ਰਧਾਨ ਮੰਤਰੀ ਦੀ ਅਗਵਾਈ ਕਰਨਗੇ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ਲਈ ਇਸ ਤੋਂ ਵੱਡਾ ਕੋਈ ਤੋਹਫਾ ਨਹੀਂ ਹੈ ਕਿ ਨਾਮੀਬੀਾ ਤੋਂ ਚੀਤੇ ਕੁਨੋ ਨੈਸ਼ਨਲ ਪਾਰਕ ਵਿਚ ਆ ਰਹੇ ਹਨ। ਇਹ ਲੁਪਤ ਹੋ ਗਏ ਸਨ ਤੇ ਇਨ੍ਹਾਂ ਨੂੰ ਫਿਰ ਤੋਂ ਵਸਾਉਣਾ ਇਤਿਹਾਸਕ ਕਦਮ ਹੈ। ਇਹ ਇਸ ਸਦੀ ਦੀ ਸਭ ਤੋਂ ਵੱਡੀ ਵਣਜੀਵ ਘਟਨਾ ਹੈ। ਇਸ ਨਾਲ ਮੱਧ ਪ੍ਰਦੇਸ਼ ਵਿਚ ਸੈਲਾਨੀਆਂ ਨੂੰ ਤੇਜ਼ੀ ਨਾਲ ਬੜ੍ਹਾਵਾ ਮਿਲੇਗਾ।