Site icon SMZ NEWS

PM ਮੋਦੀ ਦੇ ਜਨਮਦਿਨ ‘ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ’56 ਇੰਚ ਥਾਲੀ’, ਖਾਣ ਵਾਲੇ ਨੂੰ ਮਿਲੇਗਾ 8.5 ਲੱਖ ਦਾ ਇਨਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 72ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਇਸ ਮੌਕੇ ‘ਤੇ ਦਿੱਲੀ ਦੇ ਇਕ ਰੈਸਟੋਰੈਂਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਇਕ 56 ਇੰਚ ਦੀ ਇਕ ਖਾਸ ਥਾਲੀ ਤਿਆਰ ਕੀਤੀ ਹੈ। ਕਨਾਟ ਪਲੇਸ ਸਥਿਤ ARDOR 2.1 ਰੈਸਟੋਰੈਂਟ ਨੇ ਇਸ ਵੱਡੀ ਥਾਲੀ ਨੂੰ ਤਿਆਰ ਕੀਤਾ ਹੈ ਜਿਸ ਵਿਚ 56 ਪਕਵਾਨ ਹੋਣਗੇ। ਇਸ ਥਾਲੀ ਵਿਚ ਗਾਹਕ ਆਪਣੀ ਪਸੰਦ ਨਾਲ ਸ਼ਾਕਾਹਾਰੀ ਜਾਂ ਮਾਸਾਹਾਰੀ ਭੋਜਨ ਨੂੰ ਚੁਣ ਸਕਣਗੇ।

ਰੈਸਟੋਰੈਂਟ ਦੇ ਮਾਲਕ ਸੁਮਿਤ ਕਾਲੜਾ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਸਨਮਾਨ ਕਰਦਾ ਹਾਂ। ਇਸ ਲਈ ਅਸੀਂ ਇਸ ਗ੍ਰੈਂਡ ਥਾਲੀ ਨੂੰ ਤਿਆਰ ਕਰਨ ਦਾ ਸੋਚਿਆ ਜਿਸ ਦਾ ਨਾਂ ਅਸੀਂ ’56 ਇੰਚ ਮੋਦੀ ਜੀ’ ਥਾਲੀ ਰੱਖਿਆ ਹੈ। ਅਸੀਂ ਉਨ੍ਹਾਂ ਨੂੰ ਇਹ ਥਾਲੀ ਗਿਫਟ ਕਰਨਾ ਚਾਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਇਹ ਉਥੇ ਆਉਣ ਅਤੇ ਇਸ ਥਾਲੀ ਦਾ ਮਜ਼ਾ ਚੁੱਕਣ ਪਰ ਸੁਰੱਖਿਆ ਕਾਰਨਾਂ ਤੋਂ ਅਸੀਂ ਅਜਿਹਾ ਨਹੀਂ ਕਰ ਸਕਦੇ। ਇਸ ਲਈ ਇਹ ਥਾਲੀ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਲਈ ਹੈ, ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ।

ਇਸ ਖਾਸ ਥਾਲੀ ਜ਼ਰੀਏ ਰੈਸਟੋਰੈਂਟ ਆਉਣ ਵਾਲੇ ਗਾਹਕ ਵੀ ਜਿੱਤ ਸਕਦੇ ਹਨ। ਇਸ ਬਾਰੇ ਕਾਲੜਾ ਨੇ ਦੱਸਿਆ ਕਿ ਅਸੀਂ ਇਸ ਥਾਲੀ ਨਾਲ ਕੁਝ ਖਾਸ ਇਨਾਮ ਵੀ ਰੱਖਣ ਦਾ ਫੈਸਲਾ ਕੀਤਾ ਹੈ। ਜੇਕਰ ਕਪਲ ਵਿਚੋਂ ਕੋਈ ਵੀ ਸ਼ਖਸ 40 ਮਿੰਟ ਦੇ ਅੰਦਰ ਇਸ ਥਾਲੀ ਨੂੰ ਖਤਮ ਕਰ ਦਿੰਦਾ ਹੈ ਤਾਂ ਅਸੀਂ ਉਸ ਨੂੰ 8.5 ਲੱਖ ਰੁਪਏ ਇਨਾਮ ਵਿਚ ਦੇਣਗੇ।

Exit mobile version