ਬਿਹਾਰ ਦੇ ਬੇਗੂਸਰਾਏ ‘ਚ ਚੱਲਦੀ ਟਰੇਨ ਦੀ ਖਿੜਕੀ ‘ਚੋਂ ਮੋਬਾਇਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਚੋਰ ਦੀ ਜਾਨ ‘ਤੇ ਬਣ ਗਈ, ਜਿਵੇਂ ਹੀ ਇਸ ਚੋਰ ਨੇ ਸਟੇਸ਼ਨ ਤੋਂ ਨਿਕਲਣ ਵਾਲੀ ਟਰੇਨ ਦੀ ਖਿੜਕੀ ‘ਚ ਹੱਥ ਪਾ ਕੇ ਇਕ ਯਾਤਰੀ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਯਾਤਰੀ ਨੇ ਉਸ ਦਾ ਹੱਥ ਫੜ ਲਿਆ।
ਇਕ ਹੋਰ ਰਾਹਗੀਰ ਨੇ ਚੋਰ ਦਾ ਦੂਜਾ ਹੱਥ ਫੜ ਕੇ ਖਿੱਚ ਲਿਆ। ਇਸ ਦੌਰਾਨ ਟਰੇਨ ਸਟੇਸ਼ਨ ਤੋਂ ਬਾਹਰ ਨਿਕਲ ਗਈ ਅਤੇ ਚੋਰ ਖਿੜਕੀ ਨਾਲ ਲਟਕ ਗਿਆ। ਕਰੀਬ 15 ਕਿਲੋਮੀਟਰ ਤੱਕ ਯਾਤਰੀਆਂ ਨੇ ਉਸ ਨੂੰ ਇਸ ਤਰ੍ਹਾਂ ਲਟਕਾਈ ਰੱਖਿਆ।
ਟਰੇਨ ਦੇ ਯਾਤਰੀ ਇਸ ਚੋਰ ਨੂੰ ਬੇਗੂਸਰਾਏ ਦੇ ਸਾਹੇਬਪੁਰ ਕਮਾਲ ਸਟੇਸ਼ਨ ਤੋਂ ਖਗੜੀਆ ਤੱਕ ਲਟਕਾ ਕੇ ਲੈ ਗਏ। ਇਸ ਦੌਰਾਨ ਰੇਲਗੱਡੀ ਚਲਦੀ ਰਹੀ ਅਤੇ ਚੋਰ ਮਿੰਨਤਾਂ ਕਰਦੇ ਰਿਹਾ ਕਿ ਹੱਥ ਟੁੱਟ ਜਾਏਗਾ… ਮਰ ਜਾਵਾਂਗਾ। ਪਰ ਯਾਤਰੀਆਂ ਨੇ ਉਸ ਨੂੰ ਨਹੀਂ ਛੱਡਿਆ।
ਬਾਅਦ ‘ਚ ਉਸ ਨੂੰ ਖਗੜੀਆ ਸਟੇਸ਼ਨ ‘ਤੇ ਜੀਆਰਪੀ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਦਾ ਨਾਂ ਪੰਕਜ ਕੁਮਾਰ ਹੈ। ਉਹ ਬੇਗੂਸਰਾਏ ਦੇ ਸਾਹਬਪੁਰ ਕਮਾਲ ਥਾਣਾ ਖੇਤਰ ਦਾ ਰਹਿਣ ਵਾਲਾ ਹੈ। ਚੋਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਯਾਤਰੀਆਂ ਮੁਤਾਬਕ ਜਿਵੇਂ ਹੀ ਮੇਮੂ ਟਰੇਨ ਬੇਗੂਸਰਾਏ ਦੇ ਸਾਹਬਪੁਰ ਕਮਲ ਸਟੇਸ਼ਨ ਤੋਂ ਅੱਗੇ ਵਧੀ ਤਾਂ ਉਸ ਨੇ ਪਲੇਟਫਾਰਮ ਦੇ ਸਿਰੇ ‘ਤੇ ਟਰੇਨ ਦੀ ਖਿੜਕੀ ‘ਚ ਹੱਥ ਪਾ ਕੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਫਿਰ ਇੱਕ ਯਾਤਰੀ ਨੇ ਉਸਦਾ ਹੱਥ ਫੜ ਲਿਆ। ਉਸ ਦੀ ਮਦਦ ਲਈ ਆਸ-ਪਾਸ ਦੇ ਸਵਾਰੀਆਂ ਨੇ ਉਸ ਦੇ ਦੋਵੇਂ ਹੱਥ ਫੜ ਲਏ।
ਸਾਹੇਬਪੁਰ ਕਮਾਲ ਸਟੇਸ਼ਨ ਤੋਂ ਖਗੜੀਆ ਦੀ ਦੂਰੀ 15 ਕਿਲੋਮੀਟਰ ਹੈ। ਯਾਤਰੀ ਚਾਹੁੰਦੇ ਤਾਂ ਚੇਨ ਖਿੱਚ ਕੇ ਰੇਲਗੱਡੀ ਨੂੰ ਰੋਕ ਦਿੰਦੇ, ਪਰ ਉਨ੍ਹਾਂ ਨੇ ਚੋਰ ਨੂੰ ਸਬਕ ਸਿਖਾਉਣ ਲਈ ਇਸ ਨੂੰ ਖਿੜਕੀ ਨਾਲ ਲਟਕਾਇਆ। ਇਸ ਦੌਰਾਨ ਕੁਝ ਯਾਤਰੀਆਂ ਨੇ ਇਸ ਦੀ ਵੀਡੀਓ ਬਣਾਈ। ਟਰੇਨ ਖਗੜੀਆ ਸਟੇਸ਼ਨ ‘ਤੇ ਪੁੱਜੀ ਤਾਂ ਨੌਜਵਾਨ ਨੂੰ ਟਰੇਨ ਨਾਲ ਲਟਕਦਾ ਦੇਖ ਕੇ ਜੀ.ਆਰ.ਪੀ. ਆਈ ਤੇ ਸਵਾਰੀਆਂ ਨੇ ਚੋਰ ਨੂੰ ਉਸ ਦੇ ਹਵਾਲੇ ਕਰ ਦਿੱਤਾ।