ਤਰਨਤਾਰਨ ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਟੱਕਰ ‘ਚ ਜੌੜੀਆਂ ਭੈਣਾਂ ‘ਚੋਂ ਇਕ ਦੀ ਮੌਤ ਹੋਣ ਦੀ ਖਬਰ ਮਿਲੀ ਹੈ । ਦੂਜੀ ਭੈਣ ਜਖਮੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਜੁੜਵਾਂ ਭੈਣਾਂ ਦੀ ਪਛਾਣ 22 ਸਾਲਾ ਸੁਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਐਕਟਿਵਾ ਪੀਬੀ02ਡੀਏ2981 ‘ਤੇ ਕਿਸੇ ਕੰਮ ਕਾਰਨ ਤਰਨਤਾਰਨ ਜਾ ਰਹੀਆਂ ਸਨ ਕਿ ਸਾਹਮਣਿਓਂ ਆ ਰਹੀ ਟਰਾਲੀ ਨਾਲ ਐਕਟਿਵਾ ਦੀ ਟੱਕਰ ਹੋ ਗਈ। ਹਾਦਸੇ ਵਿਚ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ।