CricketNationNewsSportsWorld

BCCI ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈਸ਼ਾਹ ਦਾ ਕਾਰਜਕਾਲ ਵਧਾਉਣ ਨੂੰ ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ

ਸੁਪਰੀਮ ਕੋਰਟ ਨੇ ਬੀਸੀਸੀਆਈ ਦੇ ਕੂਲਿੰਗ ਆਫ ਪੀਰੀਅਡ ਵਿਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਦੇ ਬਾਅਦ ਹੁਣ ਕੋਈ ਅਧਿਕਾਰੀ ਸਟੇਟ ਬਾਡੀ ਵਿਚ ਤਿੰਨ ਸਾਲ ਤੋਂ ਵੱਧ ਤੇ ਬੀਸੀਸੀਆਈ ਵਿਚ ਲਗਾਤਾਰ 2 ਵਾਰ ਯਾਨੀ 6 ਸਾਲ ਤੱਕ ਅਹੁਦੇ ‘ਤੇ ਬਣਿਆ ਰਹੇਗਾ। ਇਸ ਦਾ ਸਭ ਤੋਂ ਵਧ ਫਾਇਦਾ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੂੰ ਮਿਲ ਸਕਦਾ ਹੈ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਹੁਣ ਸੂਬਾ ਕ੍ਰਿਕਟ ਐਸੋਸੀਏਸ਼ਨ ਦੇ ਬੀਸੀਸੀਆਈ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਮੰਨਿਆ ਜਾਵੇਗਾ। ਅਜਿਹੇ ਵਿਚ ਕੋਈ ਅਧਿਕਾਰੀ ਰਾਜ ਕ੍ਰਿਕਟ ਵਿਚ 6 ਸਾਲ ਕੰਮ ਕਰਨ ਦੇ ਬਾਅਦ ਬੀਸੀਸੀਆਈ ਵਿਚ 6 ਸਾਲ ਕੰਮ ਕਰ ਸਕਦਾ ਹੈ। ਬੀਸੀਸੀਆਈ ਵਿਚ ਲਗਾਤਾਰ 6 ਸਾਲ ਪੂਰੇ ਹੋਣ ਦੇ ਬਾਅਦ 3 ਸਾਲ ਤੱਕ ਕੋਈ ਵੀ ਅਹੁਦੇ ‘ਤੇ ਨਹੀਂ ਰਹਿ ਸਕਦਾ ਹੈ।

ਕੂਲਿੰਗ ਆਫ ਪੀਰੀਅਡ ਨੂੰ ਲੈ ਕੇ ਲੋਢਾ ਕਮੇਟੀ ਨੇ 2018 ਵਿਚ ਸਿਫਾਰਸ਼ ਕੀਤੀ ਸੀ। ਬਾਅਦ ਵਿਚ ਇਨ੍ਹਾਂ ਨੂੰ ਉਦੋਂ ਤੋਂ ਲਾਗੂ ਕਰ ਦਿੱਤਾ ਗਿਆ। ਕੋਈ ਵੀ ਅਧਿਕਾਰੀ ਪਹਿਲਾਂ ਸਟੇਟ ਬਾਡੀ ਵਿਚ ਤਿੰਨ ਸਾਲ ਜਾਂ ਉਸ ਤੋਂ ਵਧ ਸਮੇਂ ਤੱਕ ਅਹੁਦੇ ‘ਤੇ ਰਹਿੰਦਾ ਹੈ ਤਾਂ ਉਹ ਬੋਰਡ ਵਿਚ ਸਿਰਫ 3 ਸਾਲ ਹੋਰ ਅਹੁਦੇ ‘ਤੇ ਰਹਿ ਸਕਦਾ ਹੈ। ਸੁਪਰੀਮ ਕੋਰਟ ਦੀ ਮਨਜ਼ੂਰੀ ਦੇ ਬਾਅਦ ਹੁਣ ਕੋਈ ਵੀ ਅਧਿਕਾਰੀ ਤਿੰਨ ਸਾਲ ਸਟੇਟ ਤੇ ਬੋਰਡ ਵਿਚ 6 ਸਾਲ ਤੱਕ ਕਿਸੇ ਵੀ ਅਹੁਦੇ ‘ਤੇ ਰਹਿ ਸਕਦਾ ਹੈ।

ਮੌਜੂਦਾ ਸਮੇਂ BCCI ਵਿਚ ਪ੍ਰਧਾਨ ਸੌਰਵ ਗਾਂਗੁਲੀ, ਜੈ ਸ਼ਾਹ ਸਣੇ 5 ਅਧਿਕਾਰੀਆਂ ਨੇ ਬੋਰਡ ਅਤੇ ਸਟੇਟ ਬਾਡੀ ਵਿਚ 6 ਸਾਲ ਪੂਰੇ ਕਰ ਲਏ ਹਨ। ਸੌਰਵ ਗਾਂਗੁਲੀ 23 ਅਕਤੂਬਰ 2019 ਨੂੰ ਬੀਸੀਸੀਆਈ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ ਉਹ 2014 ਵਿਚ ਬੰਗਾਲ ਕ੍ਰਿਕਟ ਸੰਘ ਦੇ ਸਕੱਤਰ ਬਣੇ ਸਨ, ਫਿਰ 2015 ‘ਚ ਉਨ੍ਹਾਂ ਨੂੰ ਪ੍ਰਧਾਨ ਦਾ ਅਹੁਦਾ ਮਿਲਿਆ ਸੀ।

Comment here

Verified by MonsterInsights