ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਭਾਜਪਾ ਸ਼ਰਾਬ ਘੁਟਾਲੇ ਨੂੰ ਕੇਜਰੀਵਾਲ ਸਰਕਾਰ ਖਿਲਾਫ ਅਹਿਮ ਮੁੱਦਾ ਬਣਾ ਰਹੀ ਹੈ। ਕੇਂਦਰੀ ਮੰਤਰੀ ਸਮੇਤ ਭਾਜਪਾ ਦੇ ਕਈ ਵੱਡੇ ਨੇਤਾਵਾਂ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸੀਐਮ ਕੇਜਰੀਵਾਲ ‘ਤੇ ਕਈ ਦੋਸ਼ ਲਗਾਏ ਹਨ।
ਇਸ ਦੇ ਨਾਲ ਹੀ ਹੁਣ ਦਿੱਲੀ ਦੇ ਸ਼ਰਾਬ ਘੁਟਾਲੇ ‘ਤੇ ਤੇਲੰਗਾਨਾ ਦੇ ਸੀਐਮ ਦਾ ਨਾਂ ਵੀ ਸਾਹਮਣੇ ਆਇਆ ਹੈ। ਤੇਲੰਗਾਨਾ ਭਾਜਪਾ ਦੇ ਸੂਬਾ ਪ੍ਰਧਾਨ ਬੰਦੀ ਸੰਜੇ ਕੁਮਾਰ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਦੀ ਦਿੱਲੀ ਸ਼ਰਾਬ ਘੁਟਾਲੇ ਵਿੱਚ ਭੂਮਿਕਾ ਹੈ। ਨਾਲ ਹੀ ਕਿਹਾ ਕਿ ਜ਼ਮੀਨ, ਰੇਤ ਅਤੇ ਸ਼ਰਾਬ ਸਮੇਤ ਸਾਰੇ ਘੁਟਾਲਿਆਂ ਵਿੱਚ ਕੇਸੀਆਰ ਪਰਿਵਾਰ ਦੀ ਅਹਿਮ ਭੂਮਿਕਾ ਹੈ। ਸੰਸਦ ਮੈਂਬਰ ਸੰਜੇ ਨੇ ਕਿਹਾ, “ਕੇਸੀਆਰ ਪਰਿਵਾਰ ਨੇ ਕਿਸੇ ਵੀ ਘੁਟਾਲੇ ਨੂੰ ਨਹੀਂ ਬਖਸ਼ਿਆ। ਸਾਰੇ ਘੁਟਾਲਿਆਂ ਵਿੱਚ ਕੇਸੀਆਰ ਪਰਿਵਾਰ ਦੀ ਭੂਮਿਕਾ ਹੈ। ਭਾਜਪਾ ਸਾਂਸਦ ਨੇ ਕੇਸੀਆਰ ਦੀ ਲੋਕਾਂ ਨੂੰ ਘਰ ਦੇਣ ਦੇ ਆਪਣੇ ਵਾਅਦੇ ਪੂਰੇ ਨਾ ਕਰਨ ਲਈ ਆਲੋਚਨਾ ਕੀਤੀ। ਸੰਸਦ ਮੈਂਬਰ ਸੰਜੇ ਨੇ ਦੋਸ਼ ਲਾਇਆ ਕਿ ਉਸ ਨੇ ਗਰੀਬ ਲੋਕਾਂ ਨੂੰ ਮਕਾਨ ਦਿਵਾਉਣ ਲਈ ਰਿਸ਼ਵਤ ਮੰਗੀ ਸੀ।
Comment here