Site icon SMZ NEWS

ਖਿਡੌਣੇ ਵੇਚਣ ਵਾਲੇ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ, ਗਰੀਬ ਪਰਿਵਾਰ ਪ੍ਰਸ਼ਾਸਨ ਤੋਂ ਲਗਾ ਰਿਹਾ ਮਦਦ ਦੀ ਗੁਹਾਰ

ਜ਼ਿਲ੍ਹਾ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਚੋਧਰੀਆ ਦੀ ਕਰਨੋਲੀ ਧੁੱਸੀ ਬੰਨ ਦੇ ਗਰੀਬ ਵਿਅਕਤੀ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਜੋ ਮੇਲਿਆਂ ਵਿੱਚ ਖਿਡੋਣੇ ਵੇਚਣ ਦਾ ਕੰਮ ਕਰ ਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਜੋ ਹਰ ਰੋਜ ਦੀ ਤਰ੍ਹਾਂ ਖਡੂਰ ਸਾਹਿਬ ਦੇ ਚੱਲ ਰਿਹੇ ਮੇਲੇ ਵਿੱਚ ਦੁਕਾਨ ਲਾਉਣ ਲਈ ਗਿਆ ਤੇ ਬੀਤੀ ਰਾਤ ਦੁਕਾਨ ਕੋਲ ਹੀ ਸੌਂ ਗਿਆ ਜਿਸ ਨੂੰ ਅਚਾਨਕ ਸੱਪ ਲੜ ਗਿਆ।

ਜਿਸ ਤੋਂ ਬਾਅਦ ਨਾਲ ਦੀ ਦੁਕਾਨ ‘ਤੇ ਚਾਚੇ ਦੇ ਪੁੱਤਰ ਨੂੰ ਦੱਸਿਆ ਕੇ ਮੇਰੇ ਸੱਪ ਲੜ ਗਿਆ ਹੈ ਜਿਹਨਾਂ ਨੇ ਤਰੁੰਤ ਇਸ ਨੂੰ ਚੁੱਕ ਕੇ ਹਸਪਤਾਲ ਖਡੂਰ ਸਾਹਿਬ ਵਿਖੇ ਦਾਖਲ ਕਰਵਾਇਆ। ਹਸਪਤਾਲ ਵਾਲਿਆਂ ਨੇ ਉਸ ਨੂੰ ਤਰਨ ਤਾਰਨ ਸਿਵਲ ਹਸਪਤਾਲ ਰੇਫਰ ਕਰ ਦਿੱਤਾ ਅਤੇ ਸਿਵਲ ਹਸਪਤਾਲ ਤਰਨ ਤਾਰਨ ਨੇ ਅੱਗੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਉਥੇ ਜਾ ਕਿ ਬਲਜੀਤ ਸਿੰਘ ਦੀ ਮੌਤ ਹੋ ਗਈ।

Exit mobile version