Site icon SMZ NEWS

BMW ਪੰਜਾਬ ‘ਚ ਲਗਾਏਗੀ ਆਟੋ ਮੈਨੂਫੈਕਚਰਿੰਗ ਯੂਨਿਟ, CM ਮਾਨ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ ‘ਚ ਬਣੀ ਸਹਿਮਤੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੱਖ ਆਟੋ ਦਿੱਗਜ਼ ਬੀਐੱਮਡਬਲਯੂ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਮੁੱਖ ਮੰਤਰੀ ਦੇ ਜਰਮਨੀ ਨਾਲ ਵੱਡੇ ਨਿਵੇਸ਼ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਕਿਉਂਕਿ ਦਿੱਗਜ਼ BMW ਪੰਜਾਬ ਵਿਚ ਆਟੋ ਪਾਰਟ ਨਿਰਮਾਣ ਇਕਾਈ ਸਥਾਪਤ ਕਰਨ ਲਈ ਸਹਿਮਤ ਹੋ ਗਈ।

ਦੌਰੇ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿਚ ਉਦਯੋਗ ਨੂੰ ਉਤਸ਼ਾਹ ਦੇਣ ਲਈ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਦੱਸਿਆ ਜਿਸ ਤੋਂ ਬਾਅਦ BMW ਨੇ ਸੂਬੇ ਵਿਚ ਆਪਣੀ ਆਟੋ ਕੰਪੋਨੈਟ ਇਕਾਈ ਸਥਾਪਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਇਸ ਫੈਸਲੇ ‘ਤੇ ਖੁਸ਼ੀ ਜ਼ਾਹਿਰ ਕਰਦਿਆਂ CM ਮਾਨ ਨੇ ਕਿਹਾ ਕਿ ਇਹ ਭਾਰਤ ਵਿਚ ਕੰਪਨੀ ਦੀ ਦੂਜੀ ਇਕਾਈ ਹੋਵੇਗੀ ਕਿਉਂਕਿ ਚੇਨਈ ਵਿਚ ਅਜਿਹੀ ਇਕ ਇਕਾਈ ਪਹਿਲਾਂ ਤੋਂ ਹੀ ਚਾਲੂ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਬੜਾਵਾ ਮਿਲੇਗਾ ਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਸਤੇ ਖੁੱਲ੍ਹਣਗੇ।

ਮੁੱਖ ਮੰਤਰੀ ਨੇ BMW ਨੂੰ ਈ-ਮੋਬਿਲਿਟੀ ਖੇਤਰ ਵਿਚ ਸੂਬੇ ਨਾਲ ਸਹਿਯੋਗ ਕਰਨ ਲਈ ਵੀ ਸੱਦਾ ਦਿੱਤਾ। ਉਨ੍ਹਾਂ ਇਸ ਬਾਰੇ ਜਾਣੂ ਕਰਵਾਇਆ ਸੀ ਕਿ ਈ-ਮੋਬਿਲਿਟੀ ਇਸ ਆਟੋ ਦਿੱਗਜ਼ ਕੰਪਨੀ ਲਈ ਫੋਕਸ ਦਾ ਮੁੱਖ ਖੇਤਰ ਹੈ ਜਿਸ ਤਹਿਤ BMW ਦੇ ਪ੍ਰਬੰਧਨ ਬੋਰਡ ਦੇ ਪ੍ਰਧਾਨ, ਏਜੀ ਓਲੀਵਰ ਜਿਪਸ ਦੀ ਅਗਵਾਈ ਵਿਚ ਕੰਪਨੀ 2030 ਤੱਕ ਆਪਣੀ ਵੈਸ਼ਵਿਕ ਵਿਕਰੀ ਵਿਚ 50 ਫੀਸਦੀ ਪੂਰੀ ਤਰ੍ਹਾਂ ਤੋਂ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਦੀ ਹੈ। ਭਗਵੰਤ ਮਾਨ ਨੇ ਅਮਰੀਕਾ, ਏਸ਼ੀਆ ਪ੍ਰਸ਼ਾਂਤ ਤੇ ਅਫੀਰਕਾ ਵਿਚ BMW ਸਮੂਹ ਦੀਆਂ ਸੰਸਥਾਵਾਂ ਲਈ ਗੌਰਮਿੰਟ ਅਫੇਅਰਸ ਤੇ ਮਾਰਕੀਟਿੰਗ ਕਮਿਊਨੀਕੇਸ਼ਨ ਦੇ ਉੁਪ ਪ੍ਰਧਾਨ ਗਲੇਮ ਸ਼ਿਮਟ ਤੇ ਕਮਿਊਨੀਕੇਸ਼ਨ ਤੇ ਗੌਰਮਿੰਟ ਅਫੇਅਰ ਮਾਮਲਿਆਂ ਦੇ ਏਸ਼ੀਆ ਪੈਸੀਫਿਕ ਮੁਖੀ ਮੇਨਫ੍ਰੇਡ ਗੁਰਨਰਟ ਤੇ ਸੀਨੀਅਰ ਸਲਾਹਕਾਰ ਕਾਰਪੋਰਰੇਟ ਅਤੇ ਤੇ ਗੌਰਮਿੰਟ ਅਫੇਅਰਸ ਫਾਰ ਬੀਐੱਮਡਬਲਯੂ ਡਾ. ਜੋਆਚਿਮ ਡੋਮੋਸਕੀ ਨੇ ਗੱਲਬਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਇਕ ਸਥਾਈ ਭਵਿੱਖ ਦੀ ਵਚਬਨੱਧਤਾ ‘ਤੇ ਜ਼ੋਰ ਦਿੱਤਾ।

Exit mobile version