NationNewsPunjab news

ਲੁਧਿਆਣਾ : ਖੁਦਾਈ ਦੌਰਾਨ ਮਿਲੀ ਬੰਬਨੁਮਾ ਚੀਜ਼, ਮਚਿਆ ਹੜਕੰਪ, ਮੌਕੇ ‘ਤੇ ਪਹੁੰਚਿਆ ਬੰਬ ਨਿਰੋਧਕ ਦਸਤਾ

ਲੁਧਿਆਣਾ ਦੇ ਪ੍ਰੀਤ ਵਿਹਾਰ ਵਿਚ ਪਲਾਟ ਦੀ ਖੁਦਾਈ ਦੌਰਾਨ ਬੰਬ ਮਿਲਿਆ। ਬੰਬ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ ਜਿਸ ਦੇ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕੁਝ ਹੀ ਦੇਰ ਵਿਚ ਏਸੀਪੀ ਗੁਰਦੇਵ ਥਾਣਾ, ਮੇਹਰਬਾਨ ਦੇ ਐੱਸਐੱਚਓ ਜਗਦੀਪ ਸਿੰਘ ਪੁਲਿਸ ਨਾਲ ਮੌਕੇ ‘ਤੇ ਪਹੁੰਚ ਗਏ।

ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਪਲਾਟ ਵਿਚ ਇਹ ਬੰਬ ਮਿਲਿਆ ਹੈ, ਉਹ ਲੁਧਿਆਣਾ ਦੇ ਹੀ ਕਿਸੇ ਵਿਅਕਤੀ ਦਾ ਹੈ। ਪਲਾਟ ਤੋਂ ਕੂੜਾ ਚੁਕਵਾ ਕੇ ਅੱਜ ਮਿੱਟੀ ਡੇਗਣੀ ਸੀ। ਜਦੋਂ ਖੁਦਾਈ ਕੀਤੀ ਤਾਂ ਇਹ ਬੰਬ ਬਰਾਮਦ ਹੋਈ। ਬੰਬ ‘ਤੇ ਜੰਗ ਲੱਗੀ ਹੋਈ ਸੀ। ਉਥੇ ਕੰਮ ਕਰ ਰਹੇ ਮਜ਼ਦੂਰ ਮਨੀਸ਼ ਨੇ ਤੁਰੰਤ ਪ੍ਰਾਪਰਟੀ ਡੀਲਰ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਦੇ ਬਾਅਦ ਪੁਲਿਸ ਨੂੰ ਬੁਲਾਇਆ ਗਿਆ।

ਐੱਸਐੱਚਓ ਜਗਦੀਪ ਸਿੰਘ ਨੇ ਕਿਹਾ ਕਿ ਮੌਕੇ ‘ਤੇ ਪਹੁੰਚ ਕੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੇ ਆਉਣ ਤੱਕ ਉਸ ਨੂੰ ਰੇਤ ਦੀਆਂ ਬੋਰੀਆਂ ਨਾਲ ਢਕਿਆ ਗਿਆ ਹੈ। ਇਲਾਕੇ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਲੋਕ ਉਸ ਦੇ ਆਲੇ-ਦੁਆਲੇ ਨਾ ਆ ਸਕਣ।

Comment here

Verified by MonsterInsights