Site icon SMZ NEWS

ਸਾਬਕਾ DGP ਸੈਣੀ ਨੂੰ ਵੱਡੀ ਰਾਹਤ, ਸੈਕਟਰ-20 ਕੋਠੀ ਮਾਮਲੇ ‘ਚ ਮਿਲੀ ਅਗਾਊਂ ਜ਼ਮਾਨਤ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਸੈਕਟਰ-20 ਕੋਠੀ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

ਸੈਣੀ ‘ਤੇ ਵਿਜੀਲੈਂਸ ਵੱਲੋਂ ਜਾਅਲੀ ਕਾਗਜ਼ਾਤ ਦੇ ਕੇ ਸੈਕਟਰ 20 ਦੀ ਕੋਠੀ ਹੜੱਪਣ ਦੇ ਦੋਸ਼ ਹਨ। ਵਿਜੀਲੈਂਸ ਨੇ ਸੈਣੀ ਖ਼ਿਲਾਫ਼ ਦੋ ਐੱਫ.ਆਈ.ਆਰ. ਦਰਜ ਕੀਤੀਆਂ ਸਨ ਅਤੇ ਦੋਵਾਂ ਵਿੱਚ ਹੁਣ ਹਾਈਕੋਰਟ ਨੇ ਸੈਣੀ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ।

DGP Saini got approval

ਦੱਸ ਦੇਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੈਣੀ ਖਿਲਾਫ ਬੇਨਾਮੀ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦਰਅਸਲ ਪਿਛਲੇ ਸਾਲ ਮੁਹਾਲੀ ਅਦਾਲਤ ਨੇ ਇਸ ਕੋਠੀ ਨੂੰ ਕੁਰਕ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਵਿਜੀਲੈਂਸ ਨੇ ਇਸ ਕੋਠੀ ਸਬੰਧੀ ਅਦਾਲਤ ਵਿੱਚ ਕੁਝ ਦਸਤਾਵੇਜ਼ ਪੇਸ਼ ਕੀਤੇ ਸਨ, ਜਿਸ ‘ਚ ਪਤਾ ਲੱਗਾ ਕਿ ਸੈਣੀ ਨੇ ਕੋਠੀ ਕਿਰਾਏ ‘ਤੇ ਨਹੀਂ ਖਰੀਦੀ ਹੈ।ਜਿਸ ‘ਤੇ ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਇਸ ਕੋਠੀ ਨੂੰ ਕੁਰਕ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸੇ ਬੇਨਾਮੀ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਵੀ ਸੈਣੀ ਖ਼ਿਲਾਫ਼ ਨਵੀਂ ਐਫਆਈਆਰ ਦਰਜ ਕੀਤੀ ਸੀ।

Exit mobile version