Site icon SMZ NEWS

ਜਲੰਧਰ : ਹਾਈਵੇ ‘ਤੇ ਅਚਾਨਕ ਪਲਟਿਆ ਟਰਾਲਾ, ਟਕਰਾਈਆਂ ਗੱਡੀਆਂ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

ਜਲੰਧਰ ‘ਚ ਟਰਾਲਾ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ, ਇਹ ਕਦੋਂ ਵਾਪਰਿਆ, ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਜਲੰਧਰ ਦੇ ਮਾਹਿਲਪੁਰ ਚੌਕ ਦੀ ਹੈ। ਸਾਰੇ ਮ੍ਰਿਤਕ ਇੱਕੋ ਹੀ ਪਰਿਵਾਰ ਦੇ ਸਨ।

Major accident on Highway

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਹਾਈਵੇਅ ‘ਤੇ ਆ ਰਿਹਾ ਟਰਾਲਾ ਅਚਾਨਕ ਇਕ ਮੋੜ ਨੇੜੇ ਪਲਟ ਗਿਆ, ਜਿਸ ਵਿੱਚ ਬੱਜਰੀ ਲੱਦੀ ਹੋਈ ਸੀ। ਮੋੜ ਕੱਟਣ ਵੇਲੇ ਟਰਾਲੇ ਦਾ ਬੈਲੇਂਸ ਵਿਗੜ ਗਿਆ ਤੇ ਸਾਹਮਣਿਓਂ ਆ ਰਹੀਆਂ ਦੋ ਕਾਰਾਂ ਇਸ ਦੀ ਲਪੇਟ ਵਿੱਚ ਆ ਗਈਆਂ।

ਹਾਦਸੇ ਕਾਰਨ ਕਾਰ (ਪੀਬੀ-06ਏਬੀ-1297) ਵਿੱਚ ਸਵਾਰ ਮਾਤਾ-ਪਿਤਾ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਦੂਜੀ ਕਾਰ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਉਸ ਵਿਚ ਸਵਾਰ ਸਾਰੇ ਵਾਲ-ਵਾਲ ਬਚ ਗਏ। ਇਹ ਸਾਰੀ ਘਟਨਾ ਹਾਈਵੇਅ ‘ਤੇ ਲੱਗੇ ਕੈਮਰਿਆਂ ‘ਚ ਕੈਦ ਹੋ ਗਈ। ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਮੇਜਰ ਸਿੰਘ ਫ਼ਰਾਰ ਹੋ ਗਿਆ।

Major accident on Highway

ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਆਪਣੇ ਪੁੱਤਰ ਨਾਲ ਬਟਾਲਾ ਤੋਂ ਗੜ੍ਹਸ਼ੰਕਰ ਜਾ ਰਹੇ ਸਨ ਪਰ ਰਸਤੇ ਵਿੱਚ ਉਨ੍ਹਾਂ ਦਾ ਹਾਦਸਾ ਹੋ ਗਿਆ। ਬਹਿਰਾਮ ਪੁਲੀਸ ਨੇ ਟਰਾਲਾ ਡਰਾਈਵਰ ਮੇਜਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੇ ਮੌਕੇ ’ਤੇ ਜੇਸੀਬੀ ਮਸ਼ੀਨ ਕਰਵਾ ਕੇ ਕਾਰ ਵਿੱਚ ਦੱਬੀਆਂ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਜੇਸੀਬੀ ਨਾਲ ਟਰਾਲੀ ਖਿੱਚ ਕੇ ਬੰਦ ਹਾਈਵੇਅ ਨੂੰ ਖੋਲ੍ਹਿਆ ਗਿਆ। ਫਿਲਹਾਲ ਮੌਕੇ ਤੋਂ ਫਰਾਰ ਹੋਏ ਡਰਾਈਵਰ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

Exit mobile version