Site icon SMZ NEWS

ਇਕੱਠੀਆਂ ਰਹਿਣ ਲਈ 2 ਪੱਕੀਆਂ ਸਹੇਲੀਆਂ ਨੇ ਲਾਈ ਜੁਗਤ, ਇੱਕੋ ਬੰਦੇ ਨਾਲ ਕਰਵਾ ਲਿਆ ਵਿਆਹ

ਦੋ ਪੱਕੀਆਂ ਸਹੇਲੀਆਂ ਨੇ ਇਕੱਠੇ ਰਹਿਣ ਲਈ ਇੱਕ ਹੈਰਾਨ ਕਰ ਦੇਣ ਵਾਲਾ ਫੈਸਲਾ ਲਿਆ। ਉਨ੍ਹਾਂ ਆਪਸੀ ਸਹਿਮਤੀ ਨਾਲ ਇੱਕੋ ਹੀ ਮੁੰਡੇ ਨਾਲ ਵਿਆਹ ਕਰਵਾ ਲਿਆ। ਦੋਵੇਂ ਪੱਕੀਆਂ ਸਹੇਲੀਆਂ ਵਿਆਹ ਤੋਂ ਬਾਅਦ ਵੀ ਇਕੱਠੇ ਰਹਿਣਾ ਚਾਹੁੰਦੀਆਂ ਸਨ। ਇਸ ਲਈ ਉਨ੍ਹਾਂ ਇਹ ਤਰਕੀਬ ਕੱਢੀ। ਦੋਵਾਂ ਨੇ ਵਾਰੀ-ਵਾਰੀ ਇੱਕੋ ਹੰਦੇ ਨਾਲ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਹੁਣ ਉਹ ਇੱਕੋ ਘਰ ਵਿੱਚ ਰਹਿੰਦੀਆਂ ਹਨ।

ਦੋਵੇਂ ਸਹੇਲੀਆਂ ਪਾਕਿਸਤਾਨ ਦੇ ਮੁਜ਼ੱਫਰਗੜ੍ਹ ਦੇ ਰਹਿਣ ਵਾਲੀਆਂ ਹਨ। ਇਕ ਦਾ ਨਾਂ ਸ਼ਹਿਨਾਜ਼ ਅਤੇ ਦੂਜੀ ਦਾ ਨਾਂ ਨੂਰ ਹੈ। ਦੋਵਾਂ ਦਾ ਵਿਆਹ ਏਜਾਜ਼ ਨਾਂ ਦੇ ਬੰਦੇ ਨਾਲ ਹੋਇਆ ਹੈ। ਏਜਾਜ਼ ਪੇਸ਼ੇ ਤੋਂ ਦਰਜ਼ੀ ਹੈ।

two best friends married
two best friends married

ਇੱਕ ਯੂਟਿਊਬ ਚੈਨਲ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਦੱਸਿਆ ਕਿ ਪਹਿਲਾਂ ਉਸ ਦਾ ਵਿਆਹ ਏਜਾਜ਼ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਆਪਣੀ ਸਹੇਲੀ ਨੂਰ ਤੋਂ ਦੂਰ ਹੋ ਗਈ। ਉਂਝ ਨੂਰ ਅਕਸਰ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਸੀ।

ਅਜਿਹੇ ‘ਚ ਨੂਰ ਨੇ ਸ਼ਹਿਨਾਜ਼ ਦੇ ਪਤੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ। ਇਸ ਦੇ ਪਿੱਛੇ ਮਕਸਦ ਇਹ ਸੀ ਕਿ ਉਹ ਸ਼ਹਿਨਾਜ਼ ਦੇ ਨਾਲ ਇਕ ਹੀ ਘਰ ‘ਚ ਰਹਿ ਸਕੇ ਅਤੇ ਉਨ੍ਹਾਂ ਦੀ ਦੂਰੀ ਖਤਮ ਹੋ ਜਾਵੇ। ਸ਼ਹਿਨਾਜ਼ ਨੂੰ ਨੂਰ ਦਾ ਪਲਾਨ ਪਸੰਦ ਆਇਆ ਅਤੇ ਉਸਨੇ ਆਪਣੇ ਪਤੀ ਏਜਾਜ਼ ਨਾਲ ਵਿਆਹ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ।ਇਸ ਤਰ੍ਹਾਂ ਦੋਵੇਂ ਔਰਤਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾ ਲਿਆ। ਹੁਣ ਸ਼ਹਿਨਾਜ਼ ਦੇ ਦੋ ਬੱਚੇ ਹਨ, ਜਦਕਿ ਨੂਰ ਦਾ ਇੱਕ ਬੱਚਾ ਹੈ। ਇਹ ਸਾਰਾ ਪਰਿਵਾਰ ਇੱਕੋ ਘਰ ਵਿੱਚ ਇਕੱਠੇ ਰਹਿੰਦਾ ਹੈ।

ਆਪਸੀ ਤਾਲਮੇਲ ਦੇ ਮਾਮਲੇ ‘ਤੇ ਸ਼ਹਿਨਾਜ਼ ਕਹਿੰਦੀ ਹੈ ਕਿ ਮੈਂ ਏਜਾਜ਼ ਨਾਲ ਲੜ ਸਕਦੀ ਹਾਂ ਪਰ ਨੂਰ ਨਾਲ ਕਦੇ ਨਹੀਂ। ਕਿਉਂਕਿ ਮੈਂ ਆਪ ਹੀ ਨੂਰ ਨੂੰ ਆਪਣੇ ਘਰ ਲਿਆਈ ਹਾਂ। ਇਸ ਦੇ ਨਾਲ ਹੀ ਨੂਰ ਦਾ ਕਹਿਣਾ ਹੈ ਕਿ ਉਸ ਨੂੰ ਸ਼ਹਿਨਾਜ਼ ਤੋਂ ਕਦੇ ਕੋਈ ਸ਼ਿਕਾਇਤ ਨਹੀਂ ਹੋਈ। ਅਸੀਂ ਤਿੰਨੋਂ ਆਪਣੀ ਜ਼ਿੰਦਗੀ ਵਿਚ ਖੁਸ਼ ਹਾਂ। ਪਤੀ ਏਜਾਜ਼ ਵੀ ਦੋਵੇਂ ਪਤਨੀਆਂ ਨਾਲ ਖੁਸ਼ੀ-ਖੁਸ਼ੀ ਰਹਿ ਰਿਹਾ ਹੈ।

Exit mobile version