ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਭਗਵੰਤ ਮਾਨ ਨੇ ਪ੍ਰਧਾਨ ਦ੍ਰੋਪਦੀ ਮੁਰਮੂ ਨੂੰ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਸ਼ਟਰਪਤੀ ਜਲਦੀ ਹੀ ਪੰਜਾਬ ਆ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਪਤੀ ਮੁਰਮੂ ਨੂੰ ਪੰਜਾਬ ਦਾ ਸੱਭਿਆਚਾਰ ਅਤੇ ਰਹਿਣ-ਸਹਿਣ, ਖਾਣ -ਪੀਣ ਬਾਰੇ ਦੱਸਾਂਗੇ। ਇੱਥੇ ਔਰਤਾਂ ਫੁਲਕਾਰੀ ਬਣਾਉਂਦੀਆਂ ਹਨ, ਪੜ੍ਹਾਈ ਕਰਦੀਆਂ ਹਨ, ਦਸਤਕਾਰੀ ਕਰਦੀਆਂ ਹਨ, ਇਹ ਸਭ ਦੇਖਣ ਲਈ ਮੈਂ ਉਨ੍ਹਾਂ ਨੂੰ ਪੰਜਾਬ ਆਉਣ ਲਈ ਕਿਹਾ ਹੈ।ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਲਈ ਜਰਮਨੀ ਜਾਣਗੇ। ਉਹ ਅੱਜ ਪੰਜਾਬ ਤੋਂ ਰਵਾਨਾ ਹੋਣਗੇ। ਸੀ.ਐੱਮ. ਮਾਨ ਦੀ 17 ਸਤੰਬਰ ਨੂੰ ਵਾਪਸੀ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦਾ ਇਹ ਜਰਮਨੀ ਦੌਰਾ ਪੰਜਾਬ ’ਚ ਪੂੰਜੀ ਨਿਵੇਸ਼ ਦੇ ਪ੍ਰੋਗਰਾਮ ਸਬੰਧੀ ਹੈ। ਮੁੱਖ ਮੰਤਰੀ ਇਨਵੈਸਟ ਪੰਜਾਬ ਦੇ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਕਰਨਗੇ, ਜਿਨ੍ਹਾਂ ਵੱਲੋਂ ਜਰਮਨੀ ਵਿਖੇ ਬਰਲਿਨ, ਫਰੈਂਕਫੋਰਟ ਅਤੇ ਮਿਊਨਿਖ ਵਿਖੇ ਜਰਮਨ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੀਟਿੰਗਾਂ ਦੇ ਪ੍ਰੋਗਰਾਮ ਹਨ।