ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਵਿਜੇ ਵਰਧਨ ਦੀ ਚੰਡੀਗੜ੍ਹ ਸੈਕਟਰ 7 ਕੋਠੀ ਵਿੱਚ ਘੁਸਪੈਠ ਦੇ ਮਾਮਲੇ ਵਿੱਚ ਇੱਕ ਔਰਤ ਅਤੇ ਉਸਦੇ ਪੁੱਤਰ ਦੇ ਖਿਲਾਫ ਅਪਰਾਧਿਕ ਮੁਕੱਦਮਾ ਚੱਲੇਗਾ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਨੇ ਪ੍ਰੀਤੀ ਸਿੰਘ ਜਾਖੜ ਅਤੇ ਉਸ ਦੇ ਪੁੱਤਰ ਅਥਰਵ ਚੌਧਰੀ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ।
ਇਨ੍ਹਾਂ ਦੋਵਾਂ ‘ਤੇ 1 ਜੂਨ 2021 ਨੂੰ ਸਾਬਕਾ ਮੁੱਖ ਸਕੱਤਰ ਦੀ ਕੋਠੀ ‘ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਕੋਠੀ ਦੇ ਬਾਹਰ ਖੜ੍ਹੇ ਸੁਰੱਖਿਆ ਗਾਰਡ ‘ਤੇ ਵੀ ਕੁੱਟਮਾਰ ਦੇ ਦੋਸ਼ ਲੱਗੇ ਸਨ। ਹੁਣ ਇਸ ਕੇਸ ਵਿੱਚ ਗਵਾਹੀਆਂ 10 ਅਕਤੂਬਰ ਤੋਂ ਸ਼ੁਰੂ ਹੋਣਗੀਆਂ।