Site icon SMZ NEWS

ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, 2 ਵੱਖ-ਵੱਖ ਮਾਮਲਿਆਂ ਵਿੱਚ 15 ਪਿਸਤੌਲਾਂ ਕੀਤੀਆਂ ਬਰਾਮਦ

ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਨੂੰ 11 ਪਿਸਤੌਲਾਂ ਅਤੇ ਇੱਕ BMW ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 10 ਪਿਸੌਤਲਾਂ 32 ਬੋਰ ਇੱਕ Glock 9 MM ਤੇ ਇੱਕ BMW ਕਾਰ ਬਰਾਮਦ ਕੀਤੀ ਹੈ।

ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਗੈਂਗ ‘ਚ ਨਾਂ ਜੋੜ ਰਿਹਾ ਹੈ, ਹੋ ਸਕਦਾ ਹੈ ਕਿ ਕੋਈ ਉਨ੍ਹਾਂ ਦੇ ਨਿਸ਼ਾਨੇ ‘ਤੇ ਹੋਵੇ ਅਤੇ ਇਸ ਤੋਂ ਇਲਾਵਾ ਇੰਨੀ ਵੱਡੀ ਗਿਣਤੀ ‘ਚ ਹਥਿਆਰ ਦੇ ਮਿਲਣ ਨਾਲ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੋਹਾਲੀ ‘ਚ ਵੱਡਾ ਹਾਦਸਾ ਹੋ ਸਕਦਾ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ।

ਇਸੀ ਤਰ੍ਹਾਂ ਦੂਜੇ ਮਾਮਲੇ ਵਿਚ ਬਲੌਂਗੀ ਪੁਲਿਸ ਨੇ 6 ਮੁਲਜ਼ਮਾਂ ਨੂੰ 4 ਪਿਸਤੌਲਾਂ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਿਮਾਂ ਪਾਸੋਂ 32 ਬੋਰ ਦਾ ਪਿਸਤੌਲ,14 ਜਿੰਦਾ ਕਾਰਤੂਸ, 6 ਮੈਗਜ਼ੀਨ ਅਤੇ ਵੋਕਸਵੈਗਨ ਗੱਡੀ ਜ਼ਬਤ ਕੀਤੀ ਹੈ। ਇਨ੍ਹਾਂ ਚੋਂ ਤਿੰਨ ਤਰਨਤਾਰਨ, ਪਟਿਆਲਾ ਅਤੇ ਇੱਕ ਚੰਡੀਗੜ੍ਹ ਦਾ ਹੈ, ਜਿਨ੍ਹਾਂ ਵਿੱਚੋਂ ਸਿਮਰਨਜੀਤ ਸਿੰਘ ਖ਼ਿਲਾਫ਼ ਪਹਿਲਾਂ ਹੀ ਤਰਨਤਾਰਨ ਵਿੱਚ ਕੇਸ ਦਰਜ ਹੈ ਅਤੇ ਇਸ ਤੋਂ ਇਲਾਵਾ ਲਖਨ ਦੀਪ ਕੁਮਾਰ ਖ਼ਿਲਾਫ਼ ਪਹਿਲਾਂ ਹੀ ਪਟਿਆਲਾ ਅਤੇ ਜਲੰਧਰ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਹੈ।

Exit mobile version