Site icon SMZ NEWS

ਮਹਾਰਾਜਾ ਹਰਿੰਦਰ ਬਰਾੜ ਦੀ ਪ੍ਰਾਪਰਟੀ ‘ਤੇ SC ਨੇ ਸੁਣਾਇਆ ਫੈਸਲਾ, ਧੀਆਂ ਨੂੰ ਮਿਲੇਗੀ 25,000 ਕਰੋੜ ਦੀ ਜਾਇਦਾਦ

ਸੁਪਰੀਮ ਕੋਰਟ ਨੇ ਫਰੀਦਕੋਟ ਰਿਆਸਤ ਵਿਚ ਪ੍ਰਾਪਰਟੀ ਦੇ ਝਗੜੇ ਵਿਚ ਵੱਡਾ ਫੈਸਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਜਿਸ ਦੇ ਬਾਅਦ ਉਸ ਦੇ ਆਧਾਰ ‘ਤੇ ਬਣੇ ਟਰੱਸਟ ਨੂੰ ਖਤਮ ਕਰ ਦਿੱਤਾ ਹੈ। ਹੁਣ ਫਰੀਦਕੋਟ ਰਿਆਸਤ ਦੀ 25,000 ਕਰੋੜ ਦੀ ਜਾਇਦਾਦ ਸ਼ਾਹੀ ਪਰਿਵਾਰ ਨੂੰ ਮਿਲੇਗੀ। ਸੁਪਰੀਮ ਕੋਰਟ ਨੇ ਇਸ ਨੂੰ ਪਰਿਵਾਰ ਨੂੰ ਵੰਡਣ ਲਈ ਕਿਹਾ ਹੈ।

ਹੁਣ ਤੱਕ ਇਸ ਪ੍ਰਾਪਰਟੀ ਨੂੰ ਮਹਾਰਾਵਲ ਖੇਵਾਜੀ ਟਰੱਸਟ ਸੰਭਾਲ ਰਿਹਾ ਸੀ। ਸੁਪਰੀਮ ਕੋਰਟ ਦੇ ਫੈਸਲੇ ਦੇ ਬਾਅਦ 30 ਸਤੰਬਰ ਨੂੰ ਟਰੱਸਟ ਖਤਮ ਹੋ ਜਾਵੇਗਾ ਤੇ ਪ੍ਰਾਪਰਟੀ ਸ਼ਾਹੀ ਪਰਿਵਾਰ ਨੂੰ ਵੰਡਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਫਰੀਦਕੋਟ ਰਿਆਸਤ ਦੇ ਅੰਤਿਮ ਮਹਾਰਾਜ ਹਰਿੰਦਰ ਸਿੰਘ ਬਰਾੜ ਨੇ ਮੌਤ ਤੋਂ ਪਹਿਲਾਂ ਇਕ ਵਸੀਅਤ ਬਣਾਈ ਸੀ ਜਿਸ ਵਿਚ ਆਪਣੀ ਧੀ ਅੰਮ੍ਰਿਤਪਾਲ ਕੌਰ ਨੂੰ ਸ਼ਾਹੀ ਪ੍ਰਾਪਰਟੀ ਤੋਂ ਬੇਦਖਲ ਕਰ ਦਿੱਤਾ ਸੀ। ਉਨ੍ਹਾਂ ਨੇ ਪ੍ਰਾਪਰਟੀ ਦੀ ਦੇਖਭਾਲ ਲਈ ਮਹਾਰਾਵਲ ਖੀਵਾ ਜੀ ਟਰੱਸਟ ਦੀ ਸਥਾਪਨਾ ਕੀਤੀ ਸੀ।

Exit mobile version