ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ-17 ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਚੰਡੀਗੜ੍ਹ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚਿਆ ਹੋਇਆ ਸੀ, ਜੋਕਿ ਪੰਜਾਬੀ ਮਿਊਜ਼ਿਕ ਪ੍ਰੋਡਿਊਸ ਹੈ। ਇਸ ਤੋਂ ਪਹਿਲਾਂ ਕਿ ਉਹ ਕੋਈ ਜੁਰਮ ਕਰਦਾ, ਸੈਕਟਰ-17 ਥਾਣੇ ਦੀ ਟੀਮ ਨੇ ਉਸ ਨੂੰ ਦਬੋਚ ਲਿਆ।
ਫੜੇ ਗਏ ਨੌਜਵਾਨ ਕੋਲੋਂ ਇਕ ਸਰਕਾਰੀ ਪਿਸਤੌਲ ਅਤੇ 13 ਗੋਲੀਆਂ ਵੀ ਬਰਾਮਦ ਹੋਈਆਂ ਹਨ, ਜੋ ਕਿ ਉਸ ਦੇ ਪਿਤਾ ਦੀਆਂ ਸਨ। ਨੌਜਵਾਨ ਦੀ ਪਛਾਣ ਪਰਵਰ ਨਿਸ਼ਾਨ ਸਿੰਘ ਵਜੋਂ ਹੋਈ ਹੈ ਅਤੇ ਉਹ ਪੰਜਾਬੀ ਮਿਊਜ਼ਿਕ ਕੰਪਨੀ ਚਲਾਉਂਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਪਿਤਾ ਕੋਲੋਂ ਸਰਕਾਰੀ ਪਿਸਤੌਲ ਲੈ ਕੇ ਆਇਆ ਸੀ। ਉਸ ਦੇ ਪਿਤਾ ਸਰਬਜੀਤ ਸਿੰਘ ਪੰਜਾਬ ਪੁਲਿਸ ‘ਚ AIG ਕਰਾਈਮ ਵਿੱਚ ਤਾਇਨਾਤ ਹਨ। ਸੈਕਟਰ-17 ਥਾਣੇ ਦੀ ਪੁਲਿਸ ਨੇ ਪਿਸਤੌਲ ਕਬਜ਼ੇ ਵਿੱਚ ਲੈ ਕੇ ਨਿਸ਼ਾਨ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਵਾਲ ਇਹ ਉਠਦਾ ਹੈ ਕਿ ਜੇਕਰ ਉਸ ਦਾ ਪੁੱਤਰ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸਫਲ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ। ਏ.ਆਈ.ਜੀ. ਸਰਬਜੀਤ ਸਿੰਘ ਨੇ ਆਪਣੀ ਸਰਕਾਰੀ ਪਿਸਤੌਲ ਉਸ ਨੂੰ ਕਿਉਂ ਦਿੱਤੀ। ਸੂਤਰਾਂ ਮੁਤਾਬਕ ਉਸ ਦੇ ਪਿਤਾ ਏਆਈਜੀ ਸਰਬਜੀਤ ਸਿੰਘ ਦੀ ਲਾਪਰਵਾਹੀ ਲਈ ਪੁਲਿਸ ਜਲਦ ਗ੍ਰਿਫ਼ਤਾਰ ਕਰ ਸਕਦੀ ਹੈ।
Comment here