Site icon SMZ NEWS

ਅਧਿਆਪਕ ਦਿਵਸ ਮੌਕੇ ਭਗਵੰਤ ਮਾਨ ਨੇ ਸ਼ੇਅਰ ਕੀਤੀ ਇਹ ਪੋਸਟ, ਦੇਖੋ ਕੀ ਕਿਹਾ

ਅੱਜ ਅਧਿਆਪਕ ਦਿਵਸ ਮੌਕੇ ਪੰਜਾਬ ਦੇ ਸੀ.ਐਮ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਸ਼ੇਅਰ ਕੀਤੀ ਗਈ ਇਸ ਪੋਸਟ ਵਿੱਚ ਉਨ੍ਹਾਂ ਨੇ ਕਿਹਾ- ਅਧਿਆਪਕ ਦਿਵਸ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ…ਮੈਂ ਖੁਦ ਇੱਕ ਅਧਿਆਪਕ (ਮੇਰੇ ਪਿਤਾ ਜੀ) ਦੇ ਮਾਰਗ-ਦਰਸ਼ਨ ਤੋਂ ਆਪਣੀ ਜ਼ਿੰਦਗੀ ਦਾ ਬਹੁਤ ਕੁਝ ਸਿੱਖਿਆ ਹੈ…ਮਾਪਿਆਂ ਤੋਂ ਬਾਅਦ ਇੱਕ ਬੱਚੇ ਦੀ ਜ਼ਿੰਦਗੀ ‘ਚ ਸਭ ਤੋਂ ਅਹਿਮ ਰੋਲ ਅਧਿਆਪਕ ਅਦਾ ਕਰਦਾ ਹੈ…ਅੱਜ ਅਧਿਆਪਕ ਦਿਵਸ ਮੌਕੇ ਦੇਸ਼ ਦੇ ਸਮੂਹ ਅਧਿਆਪਕਾਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ…

Teachers Day bhagwant mann
Teachers Day bhagwant mann

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਤਿੰਨ ਵਰਗਾਂ ਵਿੱਚ 74 ਅਧਿਆਪਕਾਂ ਨੂੰ ਸੂਬਾ ਪੱਧਰੀ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।

ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 55 ਅਧਿਆਪਕਾਂ ਨੂੰ ਰਾਜ ਪੁਰਸਕਾਰ ਦਿੱਤਾ ਜਾਵੇਗਾ, ਜਦੋਂਕਿ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਦਿੱਤਾ ਜਾਵੇਗਾ।

Exit mobile version