Site icon SMZ NEWS

ਮੈਂਟਲ ਹਸਪਤਾਲ ‘ਚੋਂ ਫਰਾਰ ਅੱਤਵਾਦੀ ਦੇ ਘਰ ਪਹੁੰਚੀ ਪੁਲਿਸ ਨੂੰ ਗੱਡੀ ਥੱਲੇ ਕੁਚਲਣ ਦੀ ਕੋਸ਼ਿਸ਼

ਮੈਂਟਲ ਹਸਪਤਾਲ ‘ਚੋਂ ਫਰਾਰ ਹੋਏ ਅੱਤਵਾਦੀ ਦੀ ਭਾਲ ‘ਚ ਉਸ ਦੇ ਘਰ ਪਹੁੰਚੇ ਪੁਲਸ ਪਾਰਟੀ ‘ਚ ਸ਼ਾਮਲ ਏ.ਐੱਸ.ਆਈ. ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਮਗਰੋਂ 4 ਦੋਸ਼ੀਆਂ ਖਿਲਾਫ ਥਾਣਾ ਤਿੱਬੜ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

ਐਸਐਚਓ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਗੋਹਤ ਪੋਖਰ ਜੋਕਿ ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਬੰਦ ਸੀ, ਇਲਾਜ ਲਈ ਮੈਂਟਲ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਸੀ। ਉਥੇ ਉਹ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਪੁਲਿਸ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਦੋਸ਼ੀ ਦੇ ਘਰ ਛਾਪਾ ਮਾਰਨ ਪੁਲਿਸ ਪਾਰਟੀ ਨਾਲ ਪਹੁੰਚੇ ਸਨ। ਉਥੇ ਮੁਲਜ਼ਮ ਜੋਬਨ ਮਸੀਹ ਪੁੱਤਰ ਗੁਲਜ਼ਾਰ ਮਸੀਹ, ਵੀਨਸ ਪਤਨੀ ਜੋਬਨ ਮਸੀਹ, ਮਹਿਕ ਪੁੱਤਰੀ ਜੋਬਨ ਮਸੀਹ ਵਾਸੀ ਗੋਹਤ ਪੋਖਰ ਅਤੇ ਚਾਹਤ ਵਾਸੀ ਗੁਰਦਾਸਪੁਰ ਮੌਜੂਦ ਸਨ। ਮੁਲਜ਼ਮਾਂ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਜਾਣ ਤੋਂ ਰੋਕਿਆ ਅਤੇ ਜ਼ਬਰਦਸਤੀ ਦਰਵਾਜ਼ਾ ਬੰਦ ਕਰਕੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਬੈਠ ਗਏ।

Exit mobile version