NationNewsPunjab newsWorld

‘ਲਾਰੈਂਸ ਨੂੰ ਹੋਰ ਕਿੰਨੇ ਦਿਨ ਪੁਲਿਸ ਕਸਟੱਡੀ ‘ਚ ਰਖੋਗੇ?’, ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਦੇ ਪਿਤਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਸੁਪਰੀਮ ਕੋਰਟ ਨੇ ਪੁੱਛਿਆ ਕਿ ਪੰਜਾਬ ਪੁਲਿਸ ਉਸ ਨੂੰ ਕਿੰਨੇ ਦਿਨਾਂ ਤੱਕ ਹਿਰਾਸਤ ਵਿੱਚ ਰੱਖੇਗੀ? ਉਸ ‘ਤੇ ਕਿੰਨੇ ਕੇਸ ਦਰਜ ਹਨ? ਤੁਸੀਂ ਉਸਨੂੰ ਕਿੰਨੇ ਮਹੀਨਿਆਂ ਲਈ ਪੰਜਾਬ ਵਿੱਚ ਰੱਖਣ ਦੀ ਯੋਜਨਾ ਬਣਾ ਰਹੇ ਹੋ? ਸੁਪਰੀਮ ਕੋਰਟ ਨੇ ਅਗਲੀ ਸੁਣਵਾਈ ਵਿੱਚ ਇਹ ਵੇਰਵੇ ਦੇਣ ਲਈ ਕਿਹਾ ਹੈ।

How many more days
How many more days

ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਾਰਵਾਈ ਸਹੀ ਹੋਣੀ ਚਾਹੀਦੀ ਹੈ। ਲਾਰੈਂਸ ਨਾਲ ਇੱਕ ਨਾਗਰਿਕ ਵਾਂਗ ਪੇਸ਼ ਆਓ। ਜਿੰਨੇ ਦਿਨ ਚਾਹੋ ਹਿਰਾਸਤ ਵਿੱਚ ਰੱਖੋ ਪਰ ਇਸ ਤਰ੍ਹਾਂ ਨਹੀਂ। ਦੱਸ ਦੇਈਏ ਕਿ ਲਾਰੈਂਸ ਖਿਲਾਫ ਕਿੰਨੇ ਕੇਸ ਦਰਜ ਹਨ। ਅਦਾਲਤ ਨੇ ਕਿਹਾ ਕਿ ਸਾਨੂੰ ਦੱਸਿਆ ਜਾਵੇ ਕਿ ਉਸ ‘ਤੇ ਕਿੰਨੇ ਮਾਮਲੇ ਦਜ ਹਨ। ਕਿਸ ਕੇਸ ਵਿੱਚ ਉਹ 13 ਜੂਨ ਤੋਂ ਹੁਣ ਤੱਕ ਕਸਟਡੀ ਵਿੱਚ ਹੈ। ਲਾਰੈਂਸ ਸਜ਼ਾ ਭੁਗਤੇਗਾ ਪਰ ਇਸ ਤਰ੍ਹਾਂ ਨਹੀਂ।

ਦੱਸ ਦੇਈਏ ਕਿ ਲਾਰੈਂਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਪੰਜਾਬ ਪੁਲਿਸ ਦਿੱਲੀ ਦੀ ਅਦਾਲਤ ਤੋਂ ਰਿਮਾਂਡ ‘ਤੇ ਲੈ ਕੇ ਆਈ ਸੀ। 13 ਜੂਨ ਨੂੰ ਪੰਜਾਬ ਲਿਆਉਣ ਤੋਂ ਬਾਅਦ ਉਸ ਨੂੰ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ‘ਚ ਲਿਜਾਇਆ ਜਾ ਰਿਹਾ ਹੈ। ਹੁਣ ਤੱਕ ਲਾਰੈਂਸ ਨੂੰ ਅੰਮ੍ਰਿਤਸਰ, ਹੁਸ਼ਿਆਰਪੁਰ, ਮੋਗਾ, ਫਰੀਦਕੋਟ ਅਤੇ ਹੁਣ ਮੁਹਾਲੀ ਪੁਲੀਸ ਹਿਰਾਸਤ ਵਿੱਚ ਭੇਜਿਆ ਜਾ ਚੁੱਕਾ ਹੈ।

ਲਾਰੈਂਸ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੂੰ ਮਾਨਸਾ ਲਿਜਾਇਆ ਗਿਆ। ਉਥੋਂ ਉਸ ਨੂੰ ਕਿਸੇ ਕੇਸ ਵਿਚ ਅੰਮ੍ਰਿਤਸਰ ਲਿਜਾਇਆ ਗਿਆ। 2020 ‘ਚ ਦਰਜ ਮਾਮਲੇ ‘ਚ ਦਿੱਤੇ ਬਿਆਨ ‘ਤੇ ਲਾਰੈਂਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ‘ਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਪੁੱਛਿਆ ਕਿ ਅੱਗੇ ਕੀ ਪਲਾਨ ਹੈ?

Comment here

Verified by MonsterInsights