ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦਿਨ ਦਿਹਾੜੇ ਇੱਕ ਬਾਈਕ ਸਵਾਰ ਨੇ ਇੱਕ ਔਰਤ ਤੋਂ ਪਰਸ ਖੋਹ ਲਿਆ। ਬਾਈਕ ਸਵਾਰ ਦਾ ਪਿੱਛਾ ਕਰਦੇ ਹੋਏ ਔਰਤ ਵੀ ਡਿੱਗ ਪਈ, ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਲੋਕ ਜ਼ਖਮੀ ਔਰਤ ਨੂੰ ਇਕ ਪ੍ਰਾਈਵੇਟ ਕਲੀਨਿਕ ਲੈ ਗਏ ਸੀ।
ਇਹ ਘਟਨਾ ਕੁੰਦਨਪੁਰੀ ਦੀ ਦੱਸੀ ਜਾ ਰਹੀ ਹੈ। ਪੀੜਤਾ ਦੀ ਪਛਾਣ ਮਧੂ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਬਦਮਾਸ਼ ਔਰਤ ਦਾ ਮੋਬਾਈਲ ਵੀ ਖੋਹ ਕੇ ਲੈ ਗਏ। ਪਰਸ ਵਿੱਚ ਕਰੀਬ 800 ਰੁਪਏ ਸਨ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ‘ਚ ਲੱਗੇ CCTV ਦੀ ਜਾਂਚ ਕੀਤੀ ਤਾਂ ਉਸ ‘ਚ ਇਹ ਘਟਨਾ ਨਜ਼ਰ ਆਈ। ਦੱਸ ਦਈਏ ਕਿ ਚੋਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ।