NationNewsPunjab news

ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਦਾ ਹਿਮਾਚਲ ‘ਚ ਹੋਇਆ ਐਕਸੀਡੈਂਟ, ਖੱਡ ‘ਚ ਡਿੱਗੀ ਕਾਰ

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਗੱਡੀ ਦਾ ਹਿਮਾਚਲ ਦੇ ਚੈਲ ਨੇੜੇ ਭਿਆਨਕ ਐਕਸੀਡੈਂਟ ਹੋ ਗਿਆ ਹੈ। ਰਾਣਾ ਗੁਰਜੀਤ ਦੀ ਕਾਰ ਖੱਡ ਵਿਚ ਡਿੱਗ ਗਈ ਪਰ ਗਨੀਮਤ ਰਹੀ ਕਿ ਹਾਦਸੇ ਵਿਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਜਾਨ ਵਾਲ-ਵਾਲ ਬਚ ਗਈ ਹੈ।

ਰਾਣਾ ਗੁਰਜੀਤ ਨੂੰ ਗੱਡੀ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤੇ ਉਨ੍ਹਾਂ ਦੇ ਸੁਰੱਖਿਆ ਗਾਰਡ ਵੀ ਉਥੇ ਮੌਜੂਦ ਹਨ। ਫਿਲਹਾਲ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਗਿਆ ਹੈ।

Comment here

Verified by MonsterInsights