ਬੀਜੇਪੀ ਨੇਤਾ ਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਕਤਲਕਾਂਡ ਵਿੱਚ ਪੁਲਿਸ ਲਗਾਤਾਰ ਸਬੂਤ ਜੁਟਾਉਣ ਵਿੱਚ ਲੱਗੀ ਹੈ। ਹੁਣ ਇਸ ਮਾਮਲੇ ਵਿੱਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੋਨਾਲੀ ਫੋਗਾਟ ਦੇ ਕਤਲ ਤੋਂ ਠੀਕ ਬਾਅਦ ਹਿਸਾਰ ਵਿੱਚ ਸੋਨਾਲੀ ਦੇ ਫਾਰਮ ਹਾਊਸ ਤੋਂ ਸੀਸੀਟੀਵੀ ਫੁਟੇਜ ਨੂੰ ਹਟਾ ਦਿੱਤਾ ਗਿਆ।
ਸੋਨਾਲੀ ਦੇ ਪਰਿਵਾਰ ਨੇ ਜਿਸ ਕੰਪਿਊਟਰ ਆਪ੍ਰੇਟਰ ਸ਼ਿਵਮ ‘ਤੇ ਸੋਨਾਲੀ ਦੇ ਪਰਿਵਾਰ ਨੇ ਫਾਰਮ ਹਾਊਸ ਵਿਖੇ ਦਫਤਰ ਤੋਂ ਲੈਪਟਾਪ, ਡੀਵੀਆਰ, ਆਫਿਸ ਦਾ ਮੋਬਾਈਲ ਫੋਨ ਤੇ ਹੋਰ ਡਾਕੂਮੈਂਟਸ ਚੋਰੀ ਕਰਕੇ ਗਾਇਬ ਹੋਣ ਦਾ ਦੋਸ਼ ਲਾਇਆ ਸੀ, ਉਸ ਨੂੰ ਵੀ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ।
ਸੋਨਾਲੀ ਫੋਗਾਟ ਮਰਡਰ ਕੇਸ ਦੀ ਜਾਂਚ ਲਈ ਗੋਆ ਪੁਲਿਸ ਦੀ ਇੱਕ ਟੀਮ ਹਰਿਆਣਾ ਪਹੁੰਚੀ ਹੈ, ਜਿਥੇ ਹਰਿਆਣਾ ਪੁਲਿਸ ਦੇ ਨਾਲ ਮਿਲ ਕੇ ਇਸ ਪੂਰੇ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ। ਫਿਲਾਲ ਉਸ ਆਪ੍ਰੇਟਰ ਦੀ ਭਾਲ ਹੋ ਰਹੀ ਹੈ ਜੋ ਸਬੂਤ ਲੈ ਕੇ ਫਰਾਰ ਹੋ ਗਿਆ ਸੀ। ਪੁਲਿਸ ਕੋਸ਼ਿਸ਼ ਕਰ ਰਹੀ ਹੈ ਕਿ ਸੀਸੀਟੀਵੀ ਦਾ ਡੀਵੀਆਰ ਸੁਰੱਖਿਅਤ ਬਰਾਮਦ ਕਰ ਲਿਆ ਜਾਵੇ। ਜੇ ਅਜਿਹਾ ਹੋਇਆ ਤਾਂ ਇਸ ਪੂਰੇ ਕੇਸ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗ ਸਕਦੀ ਹੈ।
ਸੋਨਾਲੀ ਫੋਗਾਟ ਦੇ ਕਤਲ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਸਾਲ ਹੈ ਕਿ ਕੀ ਸੋਨਾਲੀ ਫੋਗਾਟ ਦਾ ਕਤਲ ਪੈਸਿਆਂ ਲਈ ਹੋਇਆ? ਕੀ 100 ਕਰੋੜ ਦੀ ਜਾਇਦਾਦ ਉਸ ਦੀ ਮੌਤ ਦਾ ਕਾਰਨ ਬਣੀ? ਇਸ ਤੋਂ ਇਲਾਵਾ ਨੇਤਾਵਾਂ ਦੇ ਨਾਲ ਸੋਨਾਲੀ ਫੋਗਾਟ ਦੇ ਸੰਬੰਧ ਨੂੰ ਲੈ ਕੇ ਵੀ ਸਵਾਲ ਉਠ ਰਹੇ ਹਨ, ਜਿਸ ਵਿੱਚ ਆਪਸੀ ਦੁਸ਼ਮਣੀ ਦਾ ਐਂਗਲ ਵੀ ਹੋ ਸਕਦਾ ਹੈ।