Site icon SMZ NEWS

ਬਰਨਾਲਾ ਦੇ ਛੋਟੇ ਕਿਸਾਨ ਦੀ ਧੀ ਬਣੀ ਪਾਇਲਟ, ਸਾਂਸਦ ਵਿਕਰਮਜੀਤ ਨੇ ਚੈੱਕ ਭੇਂਟ ਕਰ ਵਧਾਇਆ ਹੌਂਸਲਾ

ਅੱਜ ਦੇ ਸਮੇਂ ਵਿੱਚ ਮੁੰਡਾ ਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੈ। ਅੱਜ ਦੇ ਸਮੇਂ ਵਿੱਚ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਗੱਲ ਨੂੰ ਬਰਨਾਲਾ ਦੀ ਕੁਲਵੀਰ ਕੌਰ ਨੇ ਪੂਰਾ ਕਰ ਦਿਖਾਇਆ ਹੈ । ਦਰਅਸਲ, ਬਰਨਾਲਾ ਦੇ ਕਸਬਾ ਮਹਿਲ ਕਲਾਂ ਦੀ ਆਂਗਣਵਾੜੀ ਵਰਕਰ ਦੀ ਧੀ ਕੁਲਵੀਰ ਕੌਰ ਪਾਇਲਟ ਬਣ ਗਈ ਹੈ । ਜਿਸ ਤੋਂ ਖੁਸ਼ ਹੋ ਕੇ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਕੁਲਵੀਰ ਕੌਰ ਦੀ ਹੌਸਲਾ ਅਫਜਾਈ ਲਈ 5 ਲੱਖ 80 ਹਜ਼ਾਰ ਰੁਪਏ ਦਾ ਚੈੱਕ ਵਜ਼ੀਫੇ ਵਜੋਂ ਭੇਟ ਕੀਤਾ ਹੈ ।

Barnala small farmer girl

ਕੁਲਵੀਰ ਕੌਰ ਨੇ ਦੱਸਿਆ ਕਿ ਉਸ ਨੇ ਉਡਾਣ ਪੂਰੀ ਕਰ ਲਈ ਹੈ । ਉਡਾਣ ਪੂਰੀ ਕਰਨ ਤੋਂ ਬਾਅਦ ਉਹ ਕਮਰਸ਼ੀਅਲ ਪਾਇਲਟ ਬਣ ਜਾਵੇਗੀ । ਉਸ ਨੇ ਦੱਸਿਆ ਕਿ ਉਸਦੇ ਪਿਤਾ ਛੋਟਾ ਕਿਸਾਨ ਹਨ ਅਤੇ ਮਾਂ ਆਂਗਣਵਾੜੀ ਵਰਕਰ ਹੈ, ਜਿਸ ਨੂੰ ਥੋੜ੍ਹੀ ਜਿਹੀ ਤਨਖਾਹ ਮਿਲਦੀ ਹੈ । ਕੁਲਵੀਰ ਨੇ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸਦੀ ਮਦਦ ਕੀਤੀ ਹੈ । ਉਸਨੇ ਕਿਹਾ ਕਿ ਪਾਇਲਟ ਬਣਨਾ ਉਸ ਦਾ ਸੁਪਨਾ ਸੀ, ਜੋ ਕਿ ਪੂਰਾ ਹੋ ਗਿਆ ਹੈ।

ਇਸ ਤੋਂ ਇਲਾਵਾ ਕੁਲਵੀਰ ਨੇ ਸੂਬੇ ਦੇ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਰੰਗਲਾ ਪੰਜਾਬ ਨਾ ਛੱਡਣ, ਬਲਕਿ ਦਿੱਤੇ ਜਾ ਰਹੇ ਫੰਡਾਂ ਨਾਲ ਇੱਥੇ ਹੀ ਰਹਿ ਕੇ ਕੋਰਸ ਕਰਨ ਅਤੇ ਆਪਣਾ ਭਵਿੱਖ ਬਣਾਉਣ । ਦੱਸ ਦੇਈਏ ਕਿ ਇਸ ਫੰਡ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਸੀ, ਜੋ ਇਸ ਦੇ ਚੇਅਰਮੈਨ ਹਨ।

Exit mobile version