ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਦੇਰ ਰਾਤ ਦੋ ਕਾਰਾਂ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰਾਂ ਦੇ ਏਅਰਬੈਗ ਵੀ ਖੁੱਲ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਪੁਲਿਸ ਲਾਈਨ ਤੋਂ ਡਿਊਟੀ ਖਤਮ ਕਰਕੇ ਵਾਪਸ ਮੁੱਲਾਂਪੁਰ ਦਾਖਾ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ।

ਚਸ਼ਮਦੀਦਾਂ ਮੁਤਾਬਕ ਟਰੈਫਿਕ ਕਰਮਚਾਰੀ ਦੀ ਹਾਲਤ ਠੀਕ ਨਹੀਂ ਸੀ ਅਤੇ ਉਹ ਕਾਰ ਚਲਾਉਣ ਤੋਂ ਅਸਮਰੱਥ ਸੀ। ਨੁਕਸਾਨੀਆਂ ਗਈਆਂ ਕਾਰਾਂ ਦੇ ਡਰਾਈਵਰਾਂ ਨੇ ਤੁਰੰਤ ਪੁਲੀਸ ਮੁਲਾਜ਼ਮ ਨੂੰ ਫੜ ਲਿਆ, ਪਰ ਉਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਸੀ। ਪੁਲਿਸ ਥਾਣਾ ਦੁੱਗਰੀ ਨੂੰ ਸੂਚਿਤ ਕੀਤਾ ਗਿਆ।
Comment here