Indian PoliticsNationNewsPunjab newsWorld

‘ਖੇਡਾਂ ਵਤਨ ਪੰਜਾਬ ਦੀਆਂ’ ਅੱਜ ਤੋਂ ਹੋਣਗੀਆਂ ਸ਼ੁਰੂ, CM ਭਗਵੰਤ ਮਾਨ ਜਲੰਧਰ ‘ਚ ਕਰਨਗੇ ਉਦਘਾਟਨ

ਪੰਜਾਬ ਦੇ ਮੈਗਾ ਸਪੋਰਟਸ ਈਵੈਂਟ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਸੋਮਵਾਰ ਯਾਨੀ ਕਿ 29 ਅਗਸਤ ਨੂੰ ਸ਼ਾਮ 4 ਵਜੇ ਮੁੱਖ ਮੰਤਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿੱਚ ਕਰਨਗੇ । ਇਸ ਦੌਰਾਨ ਸਟੇਡੀਅਮ ਵਿੱਚ ਮਸ਼ਾਲ ਯਾਤਰਾ ਕੱਢੀ ਜਾਵੇਗੀ । ਇਸ ਦੇ ਲਈ ਓਲੰਪਿਕ ਅਤੇ ਕਾਮਵੈਲਥ ਖੇਡਾਂ ਵਿੱਚ ਮੈਡਲ ਜਿੱਤ ਚੁੱਕੇ 13 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ । ਇਹ ਖੇਡਾਂ 21 ਅਕਤੂਬਰ ਤੱਕ ਚੱਲਣਗੀਆਂ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

Khedan Vatan Punjab Dian
Khedan Vatan Punjab Dian

ਬੇਸ਼ੱਕ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤਹਿਤ ਖੇਡ ਮੇਲੇ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ, ਪਰ ਖੇਡਾਂ ਦੀ ਸ਼ੁਰੂਆਤ 1 ਸਤੰਬਰ ਤੋਂ ਹੋਵੇਗੀ। 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਇੱਕ ਹਫ਼ਤਾ ਬਲਾਕ ਪੱਧਰ ਖੇਡ ਮੇਲੇ ਦਾ ਆਯੋਜਨ ਹੋਵੇਗਾ। ਇਸ ਵਿੱਚ ਵਾਲੀਬਾਲ, ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕੱਸੀ ਵਰਗੀਆਂ ਪ੍ਰਤੀਯੋਗਤਾਵਾਂ ਹੋਣਗੀਆਂ।ਖੇਡਾਂ ਦਾ ਅਗਲਾ ਪੜਾਅ ਜ਼ਿਲ੍ਹਾ ਪੱਧਰੀ ਹੈ। ਇਹ ਈਵੈਂਟ 12 ਤੋਂ 22 ਸਤੰਬਰ ਤੱਕ 10 ਦਿਨ ਤੱਕ ਚੱਲਣਗੇ। ਜ਼ਿਲ੍ਹਾ ਪੱਧਰੀ ਖੇਡ ਮੇਲੇ ਦੇ ਦੌਰਾਨ ਐਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗਤਕਾ, ਕਿਕ ਬਾਕਸਿੰਗ, ਹਾਕੀ, ਨੈੱਟ ਬਾਲ, ਬੈਡਮਿੰਟਨ, ਬਾਸਕਿਟਬਾਲ, ਪਾਵਰ ਲਿਫਟਿੰਗ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਤੇ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ। ਖੇਡਾਂ ਦੇ ਆਖਰੀ ਪੜਾਅ ਵਿੱਚ ਸੂਬਾ ਪੱਧਰੀ ਖੇਡਾਂ ਹੋਣਗੀਆਂ, ਜੋ 10 ਅਕਤੂਬਰ ਤੋਂ 21 ਅਕਤੂਬਰ ਤੱਕ ਚੱਲਣਗੀਆਂ। ਸੂਬਾ ਪੱਧਰੀ ਟੂਰਨਾਮੈਂਟ ਵਿੱਚ ਕਿਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਤਲਵਾਰਬਾਜ਼ੀ ਦੀਆਂ ਪ੍ਰਤੀਯੋਗਤਾਵਾਂ ਹੋਣਗੀਆਂ।

Khedan Vatan Punjab Dian
Khedan Vatan Punjab Dian

ਦੱਸ ਦੇਈਏ ਕਿ ਖੇਡ ਮੇਲੇ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਲਈ ਹੁਣ ਤੱਕ 1.5 ਲੱਖ ਤੋਂ ਵੱਧ ਖਿਡਾਰੀ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਪਹਿਲਾਂ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 25 ਅਗਸਤ ਰੱਖੀ ਗਈ ਸੀ, ਪਰ ਐਂਟਰੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਨੂੰ ਵਧਾ ਕੇ 30 ਅਗਸਤ ਕਰ ਦਿੱਤਾ ਹੈ । ਹੁਣ ਭਲਕੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ। ਜਿਹੜੇ ਖਿਡਾਰੀ ਖੇਡਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ, ਉਹ ਕੱਲ੍ਹ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

Comment here

Verified by MonsterInsights