Ludhiana NewsNationNewsPunjab newsWorld

ਲੁਧਿਆਣਾ ‘ਚ ਵਾਪਰਿਆ ਦਰਦਨਾਕ ਹਾਦਸਾ, ਕ੍ਰੇਨ ਦੀ ਲਪੇਟ ਵਿਚ ਆਉਣ ਨਾਲ ਪਲਾਸਟਿਕ ਕਾਰੋਬਾਰੀ ਦੀ ਹੋਈ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਇਕ ਪਲਾਸਟਿਕ ਕਾਰੋਬਾਰੀ ਦੀ ਹਾਦਸੇ ਵਿਚ ਮੌਤ ਹੋ ਗਈ। ਕਾਰੋਬਾਰੀ ਨੂੰ ਕਰੇਨ ਨੇ ਆਪਣੀ ਲਪੇਟ ਵਿਚ ਲੈ ਗਿਆ। ਮੌਕੇ ‘ਤੇ ਹੀ ਕਾਰੋਬਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਾਰੋਬਾਰੀ ਸਵੇਰੇ ਸੈਰ ਕਰਨ ਨਿਕਲਿਆ ਸੀ। ਜਿਵੇਂ ਹੀ ਉਹ ਰਣਜੀਤ ਹੈਲਥ ਕਲੱਬ ਕੋਲ ਪਹੁੰਚਿਆ ਤਾਂ ਇਕ ਤੇਜ਼ ਰਫਤਾਰ ਨਾਲ ਕ੍ਰੇਨ ਚਾਲਕ ਆ ਰਿਹਾ ਸੀ। ਕ੍ਰੇਨ ਦਾ ਸੰਤੁਲਨ ਵਿਗੜ ਗਿਆ ਤੇ ਉਸ ਨੇ ਕਾਰੋਬਾਰੀ ਨੂੰ ਆਪਣੀ ਲਪੇਟ ਵਿਚ ਲੈ ਲਿਆ।

ਮਰਨ ਵਾਲੇ ਦੀ ਪਛਾਣ ਇੰਦਰ ਕੁਮਾਰ ਵਾਸੀ ਜਨਤਾ ਕਾਲੋਨੀ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮਰਨ ਵਾਲੇ ਇੰਦਰ ਕੁਮਾਰ ਤੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਵੀ ਸਵੇਰੇ ਸੈਰ ਕਰਨ ਗਿਆ ਸੀ। ਜਿਵੇਂ ਹੀ ਉਹ ਰਣਜੀਤ ਹੈਲਥ ਕਲੱਬ ਤੋਂ ਕੁਝ ਦੂਰੀ ‘ਤੇ ਸੀ ਤਾਂ ਉਸ ਨੇ ਦੇਖਿਆ ਕਿ ਇਕ ਕ੍ਰੇਨ ਚਾਲਕ ਤੇਜ਼ ਰਫਤਾਰ ਨਾਲ ਆਇਆ ਤੇ ਉਸ ਦੇ ਭਰਾ ਇੰਦਰ ਕੁਮਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ।

ਉਨ੍ਹਾਂ ਨੇ ਤੁਰੰਤ ਐਂਬੂਲੈਂਸ ਤੇ ਪੁਲਿਸ ਨੂੰ ਸੂਚਿਤ ਕੀਤਾ। ਐਂਬੂਲੈਂਸ ਆਉਣ ਤੋਂ ਪਹਿਲਾਂ ਹੀ ਮੌਕੇ ‘ਤੇ ਇੰਦਰ ਕੁਮਾਰ ਨੇ ਦਮ ਤੋੜ ਦਿੱਤਾ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਦੇ ਆਉਣ ਤੋਂ ਪਹਿਲਾਂ ਕ੍ਰੇਨ ਚਾਲਕ ਫਰਾਰ ਹੋ ਗਿਆ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਇੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਦਰਜ ਕਰ ਲਿਆ ਹੈ। ਦੂਜੇ ਪਾਸੇ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲਿਸ ਖੰਗਾਲ ਰਹੀ ਹੈ।

Comment here

Verified by MonsterInsights