ਜਲੰਧਰ ਤੋਂ ਦਿੱਲੀ ਦਾ ਸਫਰ 1 ਸਤੰਬਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਵਿਚ 6 ਟੋਲ ਪਲਾਜ਼ਾ ਪੈਂਦੇ ਹਨ। ਇਨ੍ਹਾਂ ਵਿਚੋਂ ਤਿੰਨ ਵਡੇ ਟੋਲ ਪਲਾਜ਼ਾ (ਲਾਡੋਵਾਲ, ਘੱਗਰ ਤੇ ਘਰੌਂਡਾ) ਦੇ ਰੇਟਾਂ ਵਿਚ ਨੈਸ਼ਨਲ ਹਾਈਵੇ ਅਥਾਰਟੀ ਵਾਧਾ ਕਰਨ ਜਾ ਰਹੀ ਹੈ। ਪਹਿਲਾਂ NHAI ਟੋਲ ਰੇਡ ਵਿਚ ਮਾਮੂਲੀ ਵਾਧਾ ਕਰਦੀ ਸੀ। ਇਸ ਵਾਰ 15 ਰੁਪਏ ਸਿੰਗਲ ਸਾਈਡ ਤੇ ਮੰਥਲੀ ਪਾਸ ਵਿਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਅਸਰ ਵਾਹਨ ਚਾਲਕਾਂ ਦੀ ਜੇਬ ‘ਤੇ ਪਵੇਗਾ। ਪਹਿਲਾਂ ਜਲੰਧਰ ਤੋਂ ਆਉਣ-ਜਾਣ ਵਿਚ 800 ਰੁਪਏ ਲੱਗਦੇ ਸਨ ਜੋ ਕਿ ਹੁਣ 1000 ਦੇ ਕਰੀਬ ਹੋ ਜਾਣਗੇ।
ਕਿਸਾਨ ਅੰਦੋਲਨ ਦੇ ਬਾਅਦ NHAI ਨੇ ਪਿਛਲੇ ਸਾਲ ਸਤੰਬਰ ਵਿਚ 5 ਰੁਪਏ ਦਾ ਵਾਧਾ ਕੀਤਾ ਸੀ। ਹੁਣ 3 ਗੁਣਾ ਰੇਟ ਵਿਚ ਵਾਧਾ ਕੀਤਾ ਜਾ ਰਿਹਾ ਹੈ। ਐੱਨਐੱਚਆਈਏ ਨੇ ਜਿਥੇ ਛੋਟੇ ਵਾਹਨਾਂ ਦੇ ਰੇਟ 15 ਰੁਪਏ ਵਧਾਏ ਹਨ ਉਥੇ ਮਹੀਨਾਵਾਰ ਪਾਸ ਬਣਾਉਣ ਵਾਲਿਆਂ ਨੂੰ ਝਟਕਾ ਦਿੱਤਾ ਹੈ। ਛੋਟੇ ਵਾਹਨ ਚਾਲਕਾਂ ਨੂੰ ਪਾਸ ਬਣਾਉਣ ਵਿਚ 500 ਰੁਪਏ ਵਧ ਦੇਣੇ ਪੈਣਗੇ।
ਲਾਈਟ ਵ੍ਹੀਕਲ ਦੇ ਪਾਸ ਵਿਚ 900 ਰੁਪਏ ਟਰੱਕ ਤੇ ਬੱਸ ਦੇ ਪਾਸ ਵਿਚ 1800 ਰੁਪਏ ਤੇ ਐੱਮਏਵੀ ਵਿਚ 2900 ਰੁਪਏ ਜ਼ਿਆਦਾ ਦੇਣੇ ਹੋਣਗੇ। ਸਕੂਲ, ਕਾਲਜ ਦੀਆਂ ਬੱਸਾਂ ਲਈ 1000 ਰੁਪਏ ਫੀਸ ਰੱਖੀ ਗਈ ਹੈ। 10 ਤੋਂ 20 ਕਿਲੋਮੀਟਰ ਦੇ ਦਾਇਰੇ ਵਿਚ ਬਿਜ਼ਨੈੱਸ ਕਰਨ ਵਾਲਿਆਂ ਦੇ ਹੈਵੀ ਵਾਹਨਾਂ ਤੋਂ ਅਪਡਾਊਨ ਦੇ 45ਰੁਪਏ ਵਸੂਲੇ ਜਾਣਗੇ। ਲੋਕਲ ਟ੍ਰੈਫਿਕ ਲਈ ਪਾਸ 150 ਤੋਂ 300 ਰੁਪਏ ਵਿਚ ਬਣਨਗੇ।
Comment here