ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੇ ਸਰਕਾਰੀ ਹਾਈ ਸਕੂਲ ਨਰੜੂ ਦੇ ਵਿਦਿਆਰਥੀਆਂ ‘ਚ ਸ਼ਾਮਲ 9ਵੀਂ ਜਮਾਤ ਦੇ ਵਿਦਿਆਰਥੀ ਹਰਮਨ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਕਦੇ ਡਿਪਟੀ ਕਮਿਸ਼ਨਰ ਦੀ ਕੁਰਸੀ ‘ਤੇ ਵੀ ਬੈਠ ਸਕੇਗਾ। ਪਰੰਤੂ ਉਸ ਦੇ ਅੰਤਰਮਨ ‘ਚ ਸੰਜੋਇਆ ਡੀ.ਸੀ. ਬਣਨ ਦਾ ਸੁਪਨਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਾਕਾਰ ਕਰ ਦਿੱਤਾ।
ਇਹ 9ਵੀਂ ਤੇ 10ਵੀਂ ਜਮਾਤ ਦੇ 39 ਵਿਦਿਆਰਥੀ ਆਪਣੇ ਅਧਿਅਪਕਾਂ ਸਾਇੰਸ ਮਿਸਟ੍ਰੈਸ ਸੁਰਭੀ ਗੁਪਤਾ ਤੇ ਡੀ.ਪੀ. ਹਰਪਾਲ ਸਿੰਘ ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕੈਰੀਅਰ ਗਾਇਡੈਂਸ ਲੈਣ ਪੁੱਜੇ ਸਨ। ਇਨ੍ਹਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਮਿਲਣ ਦੀ ਇੱਛਾ ਜਤਾਈ ਤਾਂ ਸਾਕਸ਼ੀ ਸਾਹਨੀ ਨੇ ਆਪਣੇ ਸਾਰੇ ਰੁਝੇਵੇਂ ਕੁਝ ਪਲਾਂ ਲਈ ਲਾਂਭੇ ਕਰਦਿਆਂ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਦੀ ਪਹਿਲ ਕੀਤੀ।
ਇਨ੍ਹਾਂ ਬੱਚਿਆਂ ਨੂੰ ਜਦੋਂ ਇਕੱਲੇ-ਇਕੱਲੇ ਨੂੰ ਸਾਕਸ਼ੀ ਸਾਹਨੀ ਨੇ ਭਵਿੱਖ ਦੀਆਂ ਯੋਜਨਾਵਾਂ ਪੁੱਛੀਆਂ ਤਾਂ ਕਿਸੇ ਨੇ ਕੁਝ ਤੇ ਕਿਸੇ ਨੇ ਕੁੱਝ ਦੱਸਿਆ ਤਾਂ ਹਰਮਨ ਸਿੰਘ ਨੇ ਕਿਹਾ ਕਿ ਉਹ ਡੀ.ਸੀ. ਬਣਨਾ ਚਾਹੁੰਦਾ ਹੈ