Site icon SMZ NEWS

ਫਿਦਾਇਨ ਅੱਤਵਾਦੀ ਦਾ ਕਬੂਲਨਾਮਾ, ਭਾਰਤੀ ਫੌਜ ‘ਤੇ ਹਮਲੇ ਲਈ ਪਾਕਿ ਫੌਜ ਦੇ ਕਰਨਲ ਨੇ ਦਿੱਤੇ 30 ਹਜ਼ਾਰ

ਕਸ਼ਮੀਰ ਦੇ ਰਾਜੌਰੀ ‘ਚ ਕੰਟਰੋਲ ਰੇਖਾ ਨੇੜੇ ਫੜੇ ਗਏ ਫਿਦਾਈਨ ਅੱਤਵਾਦੀ ਤਬਰਾਕ ਹੁਸੈਨ ਨੇ ਪੁੱਛਗਿੱਛ ‘ਚ ਦੱਸਿਆ ਹੈ ਕਿ ਪਾਕਿਸਤਾਨੀ ਫੌਜ ਦੇ ਇਕ ਕਰਨਲ ਨੇ ਉਸ ਨੂੰ ਭਾਰਤੀ ਫੌਜ ‘ਤੇ ਹਮਲਾ ਕਰਨ ਲਈ 30,000 ਰੁਪਏ ਦਿੱਤੇ ਸਨ। ਉਸ ਨੇ ਦੱਸਿਆ ਕਿ ਉਸ ਦੇ ਨਾਲ 6 ਹੋਰ ਅੱਤਵਾਦੀ ਸਨ ਅਤੇ ਉਹ ਸਾਰੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ। ਲਸ਼ਕਰ ਨਾਲ ਜੁੜੇ ਇਸ ਅੱਤਵਾਦੀ ਨੇ ਕਿਹਾ ਕਿ ਉਸ ਨੇ ਫੌਜ ਦੀ ਚੌਕੀ ‘ਤੇ ਹਮਲੇ ਦੀ ਪੂਰੀ ਤਿਆਰੀ ਕਰ ਲਈ ਸੀ ਪਰ ਉਸ ਦੇ ਸਾਥੀਆਂ ਨੇ ਉਸ ਨਾਲ ਧੋਖਾ ਕੀਤਾ ਅਤੇ ਉਹ ਫੜਿਆ ਗਿਆ।

ਭਾਰਤੀ ਫੌਜ ਮੁਤਾਬਕ ਫਿਦਾਇਨ ਅੱਤਵਾਦੀ ਤਬਰਾਕ ਹੁਸੈਨ ਨੂੰ 21 ਅਗਸਤ ਨੂੰ ਨੌਸ਼ਹਿਰਾ ਸੈਕਟਰ ‘ਚ ਘੁਸਪੈਠ ਦੌਰਾਨ ਫੜਿਆ ਗਿਆ ਸੀ। ਦਰਅਸਲ, ਉਹ ਸੁਰੱਖਿਆ ਬਲਾਂ ਨਾਲ ਹੋਈ ਝੜਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਰਾਜੌਰੀ ਦੇ ਆਰਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇੱਥੇ ਉਸ ਨੇ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ। ਅੱਤਵਾਦੀ ਨੇ ਦੱਸਿਆ ਕਿ ਉਸ ਨੂੰ ISI ਦੇ ਕਰਨਲ ਚੌਧਰੀ ਯੂਨਸ ਨੇ ਕੰਟਰੋਲ ਰੇਖਾ ‘ਤੇ ਰੇਕੀ ਦਾ ਕੰਮ ਦਿੱਤਾ ਸੀ। ਇਸ ਤੋਂ ਬਾਅਦ ਭਾਰਤੀ ਫੌਜ ਦੀ ਚੌਕੀ ‘ਤੇ ਹਮਲਾ ਹੋਣਾ ਸੀ। ਇਸ ਕੰਮ ਲਈ 30 ਹਜ਼ਾਰ ਦੀ ਰਕਮ ਵੀ ਦਿੱਤੀ ਗਈ ਸੀ ਪਰ ਉਹ ਘੁਸਪੈਠ ਕਰਦੇ ਹੋਏ ਹੀ ਫੜਿਆ ਗਿਆ।

Exit mobile version