Site icon SMZ NEWS

ਪਾਕਿਸਤਾਨ ‘ਚ ਗਲਤੀ ਨਾਲ ਡਿੱਗੀ ਸੀ ਬ੍ਰਹਮੋਸ ਮਿਜ਼ਾਈਲ, ਏਅਰਫੋਰਸ ਦੇ ਤਿੰਨ ਅਧਿਕਾਰੀ ਬਰਖ਼ਾਸਤ

9 ਮਾਰਚ 2022 ਨੂੰ ਬ੍ਰਹਮੋਸ ਮਿਜ਼ਾਈਲ ਘਟਨਾ ਲਈ ਮੁੱਖ ਤੌਰ ‘ਤੇ 3 ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਤਤਕਾਲ ਪ੍ਰਭਾਵ ਨਾਲ ਖਤਮ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੂੰ ਅੱਜ ਬਰਖਾਸਤਗੀ ਦੇ ਹੁਕਮ ਦਿੱਤੇ ਗਏ ਹਨ।

ਇੰਡੀਅਨ ਏਅਰਫੋਰਸ ਨੇ ਦੱਸਿਆ ਕਿ ਜਿਹੜੇ ਅਧਿਕਾਰੀਆਂ ਨੂੰ ਸੇਵਾ ਤੋਂ ਬਰਖਾਸਤ ਕੀਤਾ ਗਿਆ ਹੈ ਉਨ੍ਹਾਂ ਵਿਚ ਇਕ ਗਰੁੱਪ ਕੈਪਟਨ, ਇਕ ਵਿੰਗ ਕਮਾਂਡਰ ਤੇ ਇਕ ਸਕਵਾਡ੍ਰਨ ਲੀਡਰ ਸ਼ਾਮਲ ਹਨ। , ਦੋਸ਼ੀ ਅਧਿਕਾਰੀ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਤੋਂ ਭਟਕ ਗਏ ਜਿਸ ਕਾਰਨ ਮਿਜ਼ਾਈਲ ਦੀ ਦੁਰਘਟਨਾ ਨਾਲ ਗੋਲੀਬਾਰੀ ਕੀਤੀ ਗਈ।

ਪਾਕਿਸਤਾਨ ਵਿਚ ਡਿਗੀ ਮਿਜ਼ਾਈਲ ਨਾਲ ਕਿਸੇ ਤਰ੍ਹਾਂ ਦਾ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਸੀ। ਹਾਦਸੇ ਦੇ ਮਾਮਲੇ ਨੂੰ ਰਾਜ ਸਭਾ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੁੱਕਿਆ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 9 ਮਾਰਚ ਨੂੰ ਗਲਤੀ ਨਾਲ ਇਕ ਮਿਜ਼ਾਈਲ ਲਾਂਚ ਕੀਤੀ ਗਈ ਸੀ। ਇਹ ਘਟਨਾ ਰੈਗੂਲਰ ਨਿਰੀਖਣ ਦੌਰਾਨ ਹੋਈ ਸੀ।ਬਾਅਦ ਵਿਚ ਪਤਾ ਲੱਗਾ ਕਿ ਇਹ ਪਾਕਿਸਤਾਨ ਵਿਚ ਜਾ ਕੇ ਡਿੱਗੀ ਸੀ। ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਬਾਅਦ ਵਿਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।

ਭਾਰਤੀ ਹਵਾਈ ਸੈਨਾ ਦੇ ਹੈੱਡਕੁਆਰਟਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਅਤੇ ਡਿਊਟੀ ਦੀ ਲਾਈਨ ਵਿਚ ਸਾਰੇ ਕਰਮਚਾਰੀਆਂ ਨੂੰ ਸਾਰੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਮਿਜ਼ਾਈਲ ਦੇ ਡਿੱਗਣ ਤੋਂ ਬਾਅਦ ਪਾਕਿਸਤਾਨ ਨੇ ਇਸ ਘਟਨਾ ‘ਤੇ ਸਖ਼ਤ ਇਤਰਾਜ਼ ਜਤਾਇਆ ਸੀ।

Exit mobile version