ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵਿੱਚ ਕੁੱਦ ਪਿਆ। ਅੱਜ ਅਮਰ ਸ਼ਹੀਦ ਸ਼ਿਵਰਾਮ ਰਾਜਗੁਰੂ ਜੀ ਦਾ ਜਨਮ ਦਿਵਸ ਹੈ । ਇਸ ਮੌਕੇ CM ਭਗਵੰਤ ਮਾਨ ਨੇ ਟਵੀਟ ਕਰ ਕੇ ਰਾਜਗੁਰੂ ਨੂੰ ਸ਼ਰਧਾਂਜਲੀ ਦਿੱਤੀ ਹੈ।
CM ਮਾਨ ਨੇ ਟਵੀਟ ਕਰਦਿਆਂ ਲਿਖਿਆ, “ਸ਼ਹੀਦ ਭਗਤ ਸਿੰਘ ਦੇ ਸਾਥੀ…ਸ਼ਿਵਰਾਮ ਰਾਜਗੁਰੂ ਜੀ…ਜੋ ਅੰਗਰੇਜ਼ਾਂ ਖ਼ਿਲਾਫ਼ ਵਿੱਢੇ ਸੰਘਰਸ਼ ਵਿੱਚ ਹਰ ਕਦਮ ‘ਤੇ ਮੋਹਰੀ ਹੋ ਕੇ ਭਾਰਤ ਦੇ ਸੱਚੇ ਤੇ ਨਿਡਰ ਸਪੂਤ ਬਣੇ, ਅੱਜ ਉਸ ਮਹਾਨ ਦੇਸ਼ ਭਗਤ, ਆਜ਼ਾਦੀ ਘੁਲਾਟੀਏ ਤੇ ਯੋਧੇ ਦੇ ਜਨਮ ਦਿਵਸ ਮੌਕੇ ਸੀਸ ਝੁਕਾ ਪ੍ਰਣਾਮ ਕਰਦਾ ਹਾਂ…ਇਨਕਲਾਬ ਜ਼ਿੰਦਾਬਾਦ…!”ਦੱਸ ਦੇਈਏ ਕਿ ਰਾਜਗੁਰੂ ਦਾ ਪੂਰਾ ਨਾਂ ਸ਼ਿਵਰਾਮ ਹਰੀ ਰਾਜਗੁਰੂ ਸੀ। ਉਨ੍ਹਾਂ ਦਾ ਜਨਮ 24 ਅਗਸਤ 1908 ਨੂੰ ਮਹਾਰਾਸ਼ਟਰ ਵਿੱਚ ਹੋਇਆ । ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵਿੱਚ ਕੁੱਦ ਪਿਆ ਸੀ। ਉਸ ਨੂੰ ਨਿਸ਼ਾਨੇਬਾਜ਼ੀ ਤੇ ਕਸਰਤ ਕਰਨ ਦਾ ਬਹੁਤ ਸ਼ੌਕ ਸੀ ।