Site icon SMZ NEWS

ਸੋਨੀਆ ਗਾਂਧੀ ਮਿਲੇ ਰਾਸ਼ਟਰਪਤੀ ਮੁਰਮੂ ਨੂੰ, ਲੋਕਤੰਤਰ ਦੀ ਖੂਬਸੂਰਤ ਤਸਵੀਰ, ਵਿਵਾਦ ਤੋਂ ਮੁਲਾਕਾਤ ਤੱਕ

ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ ਤਰਫੋਂ ਇਸ ਮੁਲਾਕਾਤ ਨੂੰ ਸ਼ਿਸ਼ਟਾਚਾਰ ਅਤੇ ਰਸਮੀ ਮੁਲਾਕਾਤ ਦੱਸਿਆ ਗਿਆ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇਹ ਮੁਲਾਕਾਤ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦੀ ਵਿਵਾਦਿਤ ਟਿੱਪਣੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ‘ਤੇ ਸਿਆਸੀ ਦੋਸ਼ਾਂ ਤੋਂ ਬਾਅਦ ਹੋਈ ਹੈ। ਇਸ ਨੂੰ ਲੋਕਤੰਤਰ ਦੀ ਇੱਕ ਖੂਬਸੂਰਤ ਤਸਵੀਰ ਕਿਹਾ ਜਾ ਸਕਦਾ ਹੈ। ਰਾਸ਼ਟਰਪਤਨੀ ਵਿਵਾਦ ਤੋਂ ਬਾਅਦ ਬੀਜੇਪੀ ਤੇ ਕਾਂਗਰਸ ਅੱਜ ਆਹਮੋ-ਸਾਹਮਣੇ ਹੋਏ ਅਤੇ ਪੁਰਾਣੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਕਾਂਗਰਸ ਪ੍ਰਧਾਨ ਸੋਨੀਆ ਨੇ ਰਾਸ਼ਟਰਪਤੀ ਨਾਲ ਬਹੁਤ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ (64) ਨੇ 25 ਜੁਲਾਈ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਚੋਟੀ ਦੇ ਸੰਵਿਧਾਨਕ ਅਹੁਦੇ ‘ਤੇ ਰਹਿਣ ਵਾਲੇ ਸਭ ਤੋਂ ਛੋਟੀ ਅਤੇ ਪਹਿਲੀ ਕਬਾਇਲੀ ਹਨ। ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਪਹਿਲੇ ਰਾਸ਼ਟਰਪਤੀ ਹਨ।

Sonia gandhi meets Murmu

ਦੱਸ ਦੇਈਏ ਕਿ ਹਾਲ ਹੀ ‘ਚ ਲੋਕ ਸਭਾ ‘ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ‘ਤੇ ਦਿੱਤੇ ਗਏ ਬਿਆਨ ‘ਤੇ ਕਾਫੀ ਵਿਵਾਦ ਹੋਇਆ ਸੀ। ਅਧੀਰ ਰੰਜਨ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਮੁਰਮੂ ਤੋਂ ਮੁਆਫੀ ਮੰਗਣਗੇ। ਪਰ ਇਹਨਾਂ ਪਾਖੰਡੀਆਂ ਤੋਂ ਮੁਆਫੀ ਨਹੀਂ ਮੰਗੇਗਾ।

ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ‘ਰਾਸ਼ਟਰੀ ਪਤਨੀ’ ਕਿਹਾ। ਇਸ ਨੂੰ ਲੈ ਕੇ ਭਾਜਪਾ ਕਾਂਗਰਸ ਅਤੇ ਅਧੀਰ ਰੰਜਨ ਚੌਧਰੀ ‘ਤੇ ਤਿੱਖਾ ਨਿਸ਼ਾਨਾ ਵਿੰਨ੍ਰ ਰਹੀ ਹੈ। ਇੱਥੋਂ ਤੱਕ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਾਂਗਰਸ ਨੂੰ ਆਦਿਵਾਸੀ ਵਿਰੋਧੀ, ਔਰਤਾਂ ਵਿਰੋਧੀ ਅਤੇ ਗਰੀਬ ਵਿਰੋਧੀ ਦੱਸਿਆ। ਉਨ੍ਹਾਂ ਨੇ ਇਸ ਮਾਮਲੇ ‘ਚ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਸੀ। ਇਸ ਨੂੰ ਲੈ ਕੇ ਇਰਾਨੀ ਅਤੇ ਸੋਨੀਆ ਗਾਂਧੀ ਵਿਚਾਲੇ ਲੋਕ ਸਭਾ ‘ਚ ਵੀ ਕਾਫੀ ਤਣਾਅ ਦੇਖਣ ਨੂੰ ਮਿਲਿਆ।

Sonia gandhi meets Murmu

ਹਾਲਾਂਕਿ ਚਾਰੇ ਪਾਸੇ ਵਿਵਾਦਾਂ ‘ਚ ਘਿਰੇ ਅਧੀਰ ਰੰਜਨ ਚੌਧਰੀ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਂ ਰਾਸ਼ਟਰਪਤੀ ਤੋਂ ਮੁਆਫੀ ਮੰਗਣ ਲਈ ਸਮਾਂ ਮੰਗਿਆ ਸੀ। ਪਰ ਭਾਜਪਾ ਸੋਨੀਆ ਗਾਂਧੀ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ? ਉਨ੍ਹਾਂ ਕਿਹਾ ਸੀ, ‘ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਅੱਗੇ ਆ ਕੇ ਮੇਰਾ ਮੁਕਾਬਲਾ ਕਰੇ। ਸਾਡੀ ਨੇਤਾ, ਜੋਕਿ ਇੱਕ ਔਰਤ ਹਨ, ਉਨ੍ਹਾਂ ਨੂੰ ਨਿਸ਼ਾਨਾ ਨਾ ਬਣਾਉਣ। ਮੈਂ ਫਿਰ ਕਹਿ ਰਿਹਾ ਹਾਂ ਕਿ ਗਲਤੀ ਹੋ ਗਈ ਹੈ। ਮੈਂ ਬੰਗਾਲੀ ਹਾਂ….ਮੇਰੀ ਹਿੰਦੀ ਚੰਗੀ ਨਹੀਂ ਹੈ। ਮੈਨੂੰ ਸੰਸਦ ਵਿੱਚ ਬੋਲਣ ਅਤੇ ਸਮਝਾਉਣ ਦਿਓ।ਇੰਨਾ ਕੁਝ ਹੋਣ ਮਗਰੋਂ ਵੀ ਸੋਨੀਆ ਗਾਂਧੀ ਨੇ ਸ਼ਿਸ਼ਟਾਚਾਰ ਨਿਭਾਉਂਦੇ ਹੋਏ ਲੋਕਤੰਤਰ ਦੀ ਮਰਿਆਦਾ ਨੂੰ ਕਾਇਮ ਰਖਿਆ ਤੇ ਅੱਜ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ।

Exit mobile version