Site icon SMZ NEWS

ਬੰਬੀਹਾ ਗੈਂਗ ਦੀ ਧਮਕੀ, ‘ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ, ਹਿਟਲਿਸਟ ‘ਚ ਟੌਪ ‘ਤੇ ਮਨਕੀਰਤ’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦਵਿੰਦਰ ਬੰਬੀਹਾ ਗੈਂਗ ਨੇ ਇੱਕ ਵਾਰ ਫਿਰ ਲਾਰੈਂਸ ਗੈਂਗ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ ਉਹ ਗੋਲਡੀ ਬਰਾੜ ਅਤੇ ਗਾਇਕ ਮਨਕੀਰਤ ਔਲਖ ਤੋਂ ਬਦਲਾ ਲੈਣਗੇ। ਚਾਹੇ ਇਸ ਵਿੱਚ ਉਨ੍ਹਾਂ ਨੂੰ ਕਿੰਨਾ ਵੀ ਸਮਾਂ ਲੱਗ ਜਾਏ। ਇਹੀ ਨਹੀਂ, ਜੋ ਵੀ ਇਨ੍ਹਾਂ ਦਾ ਸਾਥ ਦੇਵੇਗਾ, ਉਹ ਸਾਰੇ ਮਰਨਗੇ।

Bambiha Gang threat of

ਬੰਬੀਹਾ ਗੈਂਗ ਨੇ ਪਹਿਲਾਂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਪੰਜਾਬ ‘ਚ ਵੱਡੀ ਗੈਂਗਵਾਰ ਸ਼ੁਰੂ ਹੋਣ ਦੇ ਆਸਾਰ ਬਣੇ ਹੋਏ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਅਤੇ ਬੰਬੀਹਾ ਗੈਂਗ ਆਹਮੋ-ਸਾਹਮਣੇ ਹੋ ਗਏ ਹਨ।

ਬੰਬੀਹਾ ਗੈਂਗ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜੋ ਕਿਹਾ ਅਸੀਂ ਉਸ ਦਾ ਸਮਰਥਨ ਕਰਦੇ ਹਾਂ। ਗੋਲਡੀ ਬਰਾੜ ਅਤੇ ਲਾਰੈਂਸ ਨਸ਼ੇ ਵੇਚਣ ਅਤੇ ਪੈਸਿਆਂ ਲਈ ਬੰਦੇ ਮਾਰਨ ਵਾਲੇ ਹਨ। ਸਾਰਿਆਂ ਨੇ ਨੋਟ ਕੀਤਾ ਹੋਵੇਗਾ ਕਿ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ ਉਸ ਦਿਨ ਸਿੰਗਰ ਦਾ ਨਾਂ ਸਾਹਮਣੇ ਆਇਆ ਸੀ। ਜਿਸ ਨੂੰ ਹੁਣ ਤੱਕ ਗੁਪਤ ਰੱਖਿਆ ਗਿਆ ਹੈ। ਗੋਲਡੀ ਬਰਾੜ ਨੇ ਉਸ ਦਿਨ ਕੋਈ ਪੱਖ ਨਹੀਂ ਰਖਿਆ। ਉਹ ਜਾਣਦੇ ਹਨ ਕਿ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ ਹੈ। ਜਿਸ ਦੀ ਮਾਫ਼ੀ ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਨਹੀਂ ਮਿਲੇਗੀ।

Bambiha Gang threat of

ਬੰਬੀਹਾ ਗੈਂਗ ਨੇ ਕਿਹਾ ਕਿ ਅਸੀਂ ਅੱਜ ਵੀ ਸਾਫ਼ ਕਰ ਦਿੱਤਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ। ਚਾਹੇ ਟਾਈਮ ਜਿੰਨਾ ਮਰਜ਼ੀ ਲਗ ਜਾਏ। ਜੋ ਵੀ ਜੱਗੂ ਭਗਵਾਨਪੁਰੀਆ, ਲਾਰੈਂਸ ਅਤੇ ਗੋਲਡੀ ਬਰਾੜ ਨੂੰ ਸਪੋਰਟ ਕਰੇਗਾ, ਉਹ ਉਸਨੂੰ ਵੀ ਜ਼ਰੂਰ ਮਾਰਨਗੇ। ਗੋਲਡੀ ਬਰਾੜ ਨੂੰ ਕਹਿੰਦੇ ਹਨ ਕਿ ਸੰਤ ਜੀ ਦਾ ਨਾਂ ਲੈ ਕੇ ਗੱਲ ਕਰਨ ਵਾਲਾ ਕਦੇ ਕਮਜ਼ੋਰ ਅਤੇ ਨਿਹੱਥਿਆਂ ‘ਤੇ ਵਾਰ ਨਹੀਂ ਕਰਦਾ। ਨਾ ਹੀ ਉਹ ਪੈਸੇ ਲੈ ਕੇ ਕਤਲ ਕਰਦੇ ਹਨ। ਗੋਲਡੀ ਬਰਾੜ ਨੂੰ ਇਸ ਦਾ ਭਾਰੀ ਹਰਜਾਨਾ ਭੁਗਤਣਾ ਪਏਗਾ। ਮਨਕੀਰਤ ਔਲਖ ਵੀ ਦੋਸ਼ੀ ਹੈ। ਉਹ ਸਾਡੀ ਲਿਸਟ ‘ਚ ਟੌਪ ‘ਤੇ ਹੈ। ਸਭ ਨੂੰ ਮਿਲਾਂਗੇ, ਵੇਟ ਐਂਡ ਵਾਚ ਕਾਇਰੋ।ਦੱਸ ਦੇਈਏ ਕਿ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਨੂੰ ਪੰਜਾਬੀ ਗਾਇਕ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਲਾਰੈਂਸ ਨੂੰ ਕਤਲ ਦਾ ਮਾਸਟਰਮਾਈਂਡ ਬਣਾਇਆ ਹੈ। ਇਸ ਕਤਲ ਵਿੱਚ ਗੋਲਡੀ ਬਰਾੜ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਲਿਪਿਨ ਨਹਿਰਾ ਸਣੇ ਕਈ ਗੈਂਗਸਟਰਾਂ ਦੀ ਭੂਮਿਕਾ ਸਾਹਮਣੇ ਆ ਚੁੱਕੀ ਹੈ। ਮੂਸੇਵਾਲਾ, ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਮਾਰਨ ਵਾਲੇ ਤਿੰਨ ਸ਼ਾਰਪ ਸ਼ੂਟਰ ਫੜੇ ਗਏ ਹਨ। ਸ਼ੂਟਰ ਮੰਨੂੰ ਅਤੇ ਰੂਪਾ ਐਨਕਾਊਂਟਰ ਵਿੱਚ ਮਾਰੇ ਗਏ ਹਨ। ਛੇਵਾਂ ਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।

Exit mobile version