Site icon SMZ NEWS

ਪੰਜਾਬ ਦੇ ਅੰਮ੍ਰਿਤਧਾਰੀ ਸਿੱਖ ਨੇ ਕੈਨੇਡਾ ‘ਚ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਬਣਿਆ ਪਾਇਲਟ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। 16 ਸਾਲ ਦੀ ਉਮਰ ‘ਚ ਕੈਨੇਡਾ ‘ਚ ਡਰਾਈਵਿੰਗ ਲਾਇਸੈਂਸ ਨਹੀਂ ਮਿਲਦਾ ਪਰ ਜਪਗੋਬਿੰਦ ਨੇ ਸੋਲੋ ਪਾਇਲਟ ਦਾ ਲਾਇਸੈਂਸ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਪਗੋਬਿੰਦ ਦੀ ਪ੍ਰਾਪਤੀ ਨਾਲ ਪੰਜਾਬੀ ਮੂਲ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਟਰਾਂਸਪੋਰਟ ਕੈਨੇਡਾ ਨੇ ਜਗਗੋਬਿੰਦ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦਾ ਲਾਇਸੈਂਸ ਜਾਰੀ ਕੀਤਾ ਹੈ। ਜਪਗੋਬਿੰਦ ਸਿੰਘ ਨੇ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ ਪਾਇਲਟ ਬਣਨ ਦੀ ਤਿਆਰੀ ਸ਼ੁਰੂ ਕੀਤੀ ਅਤੇ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਸਿਖਲਾਈ ਲੈਣ ਤੋਂ ਬਾਅਦ, ਕਿਊਬਿਕ ਵਿਚ ਉਸ ਦੀ ਆਖਰੀ ਸਿਖਲਾਈ ਸਮਾਪਤ ਹੋਈ। ਇਸ ਤੋਂ ਬਾਅਦ ਅੰਮ੍ਰਿਤਧਾਰੀ ਸਿੱਖ ਜਪਗੋਬਿੰਦ ਸਿੰਘ ਪਾਇਲਟ ਬਣ ਗਿਆ ਹੈ।

ਜਪਗੋਬਿੰਦ ਸਿੰਘ ਮੂਲ ਰੂਪ ਵਿੱਚ ਇੱਕ ਪੰਜਾਬੀ ਹੈ ਪਰ ਉਸ ਨੇ ਆਪਣੀ ਸਕੂਲੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੈ। ਉਸ ਨੇ ਰੋਬੋਟਿਕਸ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਖਾਲਸਾ ਸਕੂਲ ਸਿਰੀਹ ਦੇ ਵਿਦਿਆਰਥੀ ਜਪਗੋਬਿੰਦ ਸਿੰਘ ਨੂੰ ਕੈਨੇਡਾ ਦੀ ਰਾਜਧਾਨੀ ਦੀਆਂ ਯੂਨੀਵਰਸਿਟੀਆਂ ਵੱਲੋਂ ਸਪੇਸ ਇੰਜਨੀਅਰਿੰਗ ਲਈ ਵਜ਼ੀਫ਼ਾ ਵੀ ਦਿੱਤਾ ਗਿਆ ਹੈ।

ਸੀਨੀਅਰ ਕੈਨੇਡੀਅਨ ਪੰਜਾਬੀ ਲੇਖਕ ਗੁਰਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਜਪਗੋਬਿੰਦ ਸਿੰਘ ਨੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਅਤੇ ਇਸ ਨਾਲ ਕੈਨੇਡਾ ਵਿੱਚ ਵੱਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਕਿਉਂਕਿ ਉਸ ਨੇ ਇਤਿਹਾਸ ਰਚਿਆ ਹੈ। 16 ਸਾਲ ਦੀ ਉਮਰ ਵਿਚ ਉਸ ਨੇ ਉਹ ਕਰ ਦਿਖਾਇਆ ਜੋ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦਾ।

Exit mobile version