Site icon SMZ NEWS

ਚੰਡੀਗੜ੍ਹ : ਬੰਦੇ ਨੇ ਪਤਨੀ ਦਾ ਗਲਾ ਵੱਢ ਮਾਰੀ 3 ਸਾਲਾਂ ਧੀ, ਖੁਦ ਵੀ ਲਿਆ ਲੈ ਫਾਹਾ, ਇਸ ਕਰਕੇ ਬਣਿਆ ਹੈਵਾਨ

ਚੰਡੀਗੜ੍ਹ ਵਿੱਚ ਸੋਮਵਾਰ ਰਾਤ ਇਕ ਬੰਦੇ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਚਾਕੂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਦੀ ਧੀ ਦਾ ਗਲਾ ਘੁੱਟ ਕੇ ਮਾਰ ਦਿੱਤੀ ਅਤੇ ਫਿਰ ਖੁਦ ਵੀ ਫਾਹਾ ਲੈ ਲਿਆ। ਮਾਮਲਾ ਭਗਵਾਨਪੁਰਾ ਪਿੰਡ ਦਾ ਹੈ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ।

ਮ੍ਰਿਤਕਾਂ ਦੀ ਪਛਾਣ ਰੇਸ਼ਮ (26), ਪਤਨੀ ਪੂਜਾ (24) ਅਤੇ ਤਿੰਨ ਸਾਲ ਦੀ ਧੀ ਸ਼ਿਵਾਂਸ਼ ਵਜੋਂ ਹੋਈ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜੀ.ਐਮ.ਐਸ.ਐਚ.-16 ਦੇ ਮੁਰਦਾਘਰ ਵਿੱਚ ਰਖਵਾਈਆਂ ਹੈ। ਲਾਸ਼ ਦਾ ਪੋਸਟਮਾਰਟਮ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

Man killed wife and

ਆਈਟੀ ਪਾਰਕ ਥਾਣਾ ਇੰਚਾਰਜ ਰੋਹਤਾਸ਼ ਯਾਦਵ ਨੇ ਦੱਸਿਆ ਕਿ ਪਰਿਵਾਰ ਮੂਲ ਰੂਪ ਵਿੱਚ ਨੇਪਾਲ ਦਾ ਰਹਿਣ ਵਾਲਾ ਸੀ ਅਤੇ 20 ਅਗਸਤ ਨੂੰ ਤਿੰਨੋਂ ਨੇਪਾਲ ਤੋਂ ਚੰਡੀਗੜ੍ਹ ਆਏ ਸਨ। ਉਨ੍ਹਾਂ ਨੇ ਭਗਵਾਨਪੁਰਾ ਵਿੱਚ ਕਿਰਾਏ ਦਾ ਮਕਾਨ ਲਿਆ ਸੀ। ਰੇਸ਼ਮ ਦੇ ਗੁਆਂਢੀਆਂ ਨੇ ਦੱਸਿਆ ਕਿ ਉਸ ਨੇ ਕਿਹਾ ਸੀ ਕਿ ਉਹ ਇੰਡਸਟਰੀਅਲ ਏਰੀਆ ਦੇ ਇਕ ਹੋਟਲ ਵਿਚ ਕੰਮ ਕਰਦਾ ਹੈ। ਤਿੰਨੋਂ ਘਰੋਂ ਬਾਹਰ ਨਹੀਂ ਨਿਕਲ ਰਹੇ ਸਨ।

ਰੋਹਤਾਸ਼ ਯਾਦਵ ਨੇ ਦੱਸਿਆ ਕਿ ਰੇਸ਼ਮ ਦੇ ਜੀਜਾ ਦਾ ਕਹਿਣਾ ਹੈ ਕਿ ਪੂਜਾ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨਾਲ ਫੇਸਬੁੱਕ ‘ਤੇ ਚੈਟ ਕਰਦੀ ਸੀ। ਰੇਸ਼ਮ ਨੇ ਉਸਦੀ ਚੈਟਿੰਗ ਪੜ੍ਹੀ ਸੀ। ਇਸੇ ਕਾਰਨ ਉਸ ਨੇ ਪੂਜਾ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

Man killed wife and

ਰੋਹਤਾਸ਼ ਯਾਦਵ ਨੇ ਦੱਸਿਆ ਕਿ ਰੇਸ਼ਮ ਦੇ ਗੁਆਂਢੀ ਨੇ ਐਤਵਾਰ ਨੂੰ ਪਾਣੀ ਭਰਨ ਲਈ ਉਸ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਸੋਮਵਾਰ ਨੂੰ ਗੁਆਂਢੀ ਰੇਸ਼ਮ ਦੇ ਕਮਰੇ ਦੇ ਬਾਹਰ ਮੀਂਹ ‘ਚ ਕੱਪੜੇ ਗਿੱਲੇ ਹੋਣ ਬਾਰੇ ਦੱਸਣ ਪਹੁੰਚੇ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਕੋਈ ਬਾਹਰ ਨਹੀਂ ਆਇਆ।ਇਸ ਤੋਂ ਬਾਅਦ ਗੁਆਂਢੀਆਂ ਨੇ ਮਕਾਨ ਮਾਲਕ ਗੁਰਦੇਵ ਨੂੰ ਬੁਲਾਇਆ। ਗੁਰਦੇਵ ਨੇ ਮੌਕੇ ‘ਤੇ ਪਹੁੰਚ ਕੇ ਖਿੜਕੀ ‘ਚੋਂ ਗੱਤਾ ਹਟਾ ਕੇ ਦੇਖਿਆ ਕਿ ਰੇਸ਼ਮ ਫਾਹੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਗੁਰਦੇਵ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਦਰਵਾਜ਼ਾ ਤੋੜ ਕੇ ਰੇਸ਼ਮ ਨੂੰ ਫਾਹੇ ਤੋਂ ਲਾਇਆ ਗਿਆ। ਰੇਸ਼ਮ ਦੀ ਪਤਨੀ ਨੂੰ ਚਾਕੂ ਨਾਲ ਵੱਢਿਆ ਗਿਆ ਸੀ ਜਦੋਂਕਿ ਉਸ ਦੀ ਤਿੰਨ ਸਾਲ ਦੀ ਧੀ ਵੀ ਉਸ ਦੇ ਨਾਲ ਹੀ ਮਰੀ ਪਈ ਸੀ। ਉਸ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਦੋਵੇਂ ਮੰਜੇ ‘ਤੇ ਪਏ ਸਨ।

Exit mobile version