ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਆਪਣੀ ਪਤਨੀ ਤੇ ਵਿਰੋਧੀਆ ਖਿਲਾਫ਼ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਜੋ ਹੋਇਆ, ਉਹ ਕਿਸੇ ਨਾਲ ਵੀ ਹੋ ਸਕਦਾ ਹੈ। ਉਨ੍ਹਾਂ ਦੀ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਵੀਡੀਓ ਵਾਇਰਲ ਕਰਨ ਵਾਲਿਆ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ।
ਪਠਾਣਮਾਜਰਾ ਨੇ ਕਿਹਾ ਕਿ ਪਾਰਟੀ ਪ੍ਰਧਾਨ, ਵਿਧਾਇਕ ਤੇ ਆਗੂ ਸਮੇਤ ਹੋਰ ਲੋਕ ਮੇਰਾ ਸਾਥ ਨਹੀਂ ਦੇ ਰਹੇ । ਕੀ ਮੇਰਾ ਕੋਈ ਕਰੀਅਰ ਨਹੀਂ ਹੈ? ਪਠਾਣਮਾਜਰਾ ਨੇ ਕਿਹਾ ਕਿ ਪਤਨੀ ਨੇ ਮੇਰੇ ਨਾਲ ਜੋ ਕੀਤਾ, ਮੈਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕੋਰਟ ਵਿੱਚ ਲੈ ਕੇ ਜਾਵਾਂਗਾ। ਪਠਾਣਮਾਜਰਾ ਦਾ ਕਹਿਣਾ ਹੈ ਕਿ ਮੇਰੇ ਵੀ ਬੱਚੇ ਹਨ, ਮੇਰੀ ਵੀ ਧੀ ਹੈ ਉਸਨੂੰ ਵਿਆਹਣਾ ਵੀ ਹੈ। ਜੋ ਮੇਰੇ ਨਾਲ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ ਅਤੇ ਫਿਰ ਮੈਂ ਪੁੱਛਾਂਗਾ ਕਿ ਹੁਣ ਕੀ ਕਰਨਾ ਚਾਹੀਦਾ ਹੈ। ਕਿਸੇ ਦੀ ਵੀਡੀਓ ਕੋਈ ਵੀ ਬਣਾ ਸਕਦਾ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਬਾਹਰ ਬੈਠੇ ਲੋਕਾਂ ‘ਤੇ ਵੀ ਕਾਰਵਾਈ ਕਰਾਂਗਾ, ਚਾਹੇ ਕੋਈ ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਵਿੱਚ ਬੈਠਾ ਹੋਵੇ, ਮੈਂ ਉਨ੍ਹਾਂ ਨੂੰ ਵੀ ਨਹੀਂ ਛੱਡਾਗਾ। ਉਨ੍ਹਾਂ ‘ਤੇ ਵੀ ਪਰਚੇ ਦਰਜ ਹੋਣਗੇ ਤਾਂ ਉਹ ਘਰ ਆਉਣ ਦੇ ਲਾਇਕ ਨਹੀਂ ਰਹਿਣਗੇ । ਮੇਰਾ ਵੀ ਪਰਿਵਾਰ ਹੈ। ਉਨ੍ਹਾਂ ਨੇ ਬਾਕੀ ਪਾਰਟੀਆਂ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਕੋਈ ਮੇਰੀ ਵੀਡੀਓ ਵਾਇਰਲ ਨਾ ਕਰੇ।
Comment here