ਲੋਕਾਂ ਨੂੰ ਹਨੀ-ਟ੍ਰੈਪ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲਾ ਇੱਕ ਵੱਡਾ ਗਿਰੋਹ ਰਾਜਸਥਾਨ ਤੋਂ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਗਰੋਹ ਦੇ 6 ਹੋਰ ਮੈਂਬਰਾਂ ਨੂੰ ਫੜ ਲਿਆ। ਇਸ ਤੋਂ ਪਹਿਲਾਂ 19 ਅਗਸਤ ਨੂੰ ਵੀ ਰਾਜਸਥਾਨ ਤੋਂ ਪੁਲਿਸ ਨੇ 3 ਮੈਂਬਰ ਫੜੇ ਸਨ। ਹੁਣ ਤੱਕ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਪੁਲਿਸ ਨੇ ਸੈਕਸਟੋਰਸ਼ਨ ਰੈਕੇਟ ਦੇ ਛੇ ਮੁਲਜ਼ਮਾਂ ਨੂੰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਾਲਦੀ ਪਿੰਡ ਦੇ ਅਲੀ ਸ਼ੇਰ (24), ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਪਿੰਡ ਮੁਹੰਮਦਕਾ ਦਾ ਅਲਤਾਫ਼ (19), ਅਲਵਰ ਜ਼ਿਲ੍ਹੇ ਦੇ ਬੇਢਾ ਪਿੰਡ ਦਾ ਸ਼ਾਜਿਦ (24) ਗ੍ਰਿਫ਼ਤਾਰ ਕੀਤਾ ਹੈ। ਰਾਜਸਥਾਨ ਦੇ 19, ਜ਼ਿਲ੍ਹਾ ਭਰਤਪੁਰ ਦੇ ਪਿੰਡ ਪਾਲਦੀ ਦੇ ਤਾਲਾ (20), ਭਰਤਪੁਰ ਦੇ ਪਿੰਡ ਕੈਥਵਾੜਾ ਦੇ ਸਾਹਿਬ (19) ਅਤੇ ਭਰਤਪੁਰ ਦੇ ਪਿੰਡ ਗਾਜ਼ੀਪੁਰ ਦੇ ਸਤੀਸ਼ (24) ਸ਼ਾਮਲ ਹਨ।
Comment here