Indian PoliticsNationNewsPunjab newsWorld

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਹਦਾਇਤਾਂ ਜਾਰੀ

ਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ। ਇਸੇ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਵੀਵੀਆਈਪੀ ਐਂਟਰੀ ਗੇਟਾਂ ‘ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਨਿਰਦੇਸ਼ ਮੁਤਾਬਕ ਪੰਡਾਲ ਵਿਚ ਇਹ ਚੀਜ਼ਾਂ ਲਿਜਾਣ ਦੀ ਮਨਾਹੀ ਹੋਵੇਗੀ। ਜਿਵੇਂ ਰੱਸੀ, ਸਪੋਰਟਸ ਦਾ ਸਾਮਾਨ, ਵਾਕੀ ਟਾਕੀ, ਲਾਇਟਰ, ਮਾਚਿਸ, ਡਿਲਰ, ਹਥੌੜਾ, ਮੇਖ, ਪਾਣੀ ਦੀ ਬੋਤਲ/ਤਰਲ ਪਦਾਰਥ, ਪਾਣੀ ਦੀ ਬੋਤਲ ਖੋਲ੍ਹਣ ਵਾਲਾ ਓਪਨਰ, ਕੈਂਚੀ, ਛੁਰੀ, ਲੋਹੇ ਦੀ ਕੋਈ ਵੀ ਨੁਕੀਲੀ ਚੀਜ਼, ਕਿਸੇ ਵੀ ਤਰ੍ਹਾਂ ਦਾ ਕੈਮੀਕਲ, ਕੋਈ ਵੀ ਜਲਣਸ਼ੀਲ ਪਦਾਰਥ, ਨੇਲਕਟਰ, ਕੱਪੜੇ ਧੋਣ ਵਾਲਾ ਸਾਬੁਣ ਕੋਈ ਵੀ ਰਿਮੋਟ, ਵਾਇਰਲੈੱਸ ਨਾਲ ਚੱਲਣ ਵਾਲਾ ਸਾਮਾਨ, ਕੋਈ ਵੀ ਤਿੱਖੀ ਚੀਜ਼, ਧਮਾਕਾਖੇਜ਼ ਸਮੱਗਰੀ, ਫੁੱਟਬਾਲ, ਟੀ-ਸ਼ਰਟ ਜਿਸ ਵਿਚ ਕੋਈ ਵੀ ਇਤਰਾਜ਼ਯੋਗ ਸ਼ਬਦ ਜਾਂ ਚਿੱਤਰ ਬਣਿਆ ਹੋਵੇ ਕੋਈ ਜੈੱਲ ਜਾਂ ਲੇਡੀ ਮੇਕਅੱਪ ਦਾ ਸਾਮਾਨ ਲਿਜਾਣ ਦੀ ਇਜਾਜ਼ਤ ਨਹੀਂ ਹੈ।

ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਕਾਲਾ ਕੱਪੜਾ ਜਾਂ ਰੁਮਾਲ, ਕਿਸੇ ਵੀ ਤਰ੍ਹਾਂ ਦਾ ਸਪਰੇਅ ਜਾਂ ਕਾਲੀ ਸਿਆਹੀ, ਪੇਂਟ, ਮੂੰਹ ਵੇਖਣ ਵਾਲਾ ਛੋਟਾ ਸ਼ੀਸ਼ਾ, ਕਿਸੇ ਵੀ ਤਰ੍ਹਾਂ ਦਾ ਬੈਨਰ ਜਾਂ ਪੇਪਰ ਪ੍ਰਿੰਟ ਆਊਟ ਦੀ ਕਾਪੀ, ਰਾਸ਼ਟਰੀ ਝੰਡੇ ਤੋਂ ਇਲਾਵਾ ਕੋਈ ਵੀ ਹੋਰ ਤਰ੍ਹਾਂ ਦਾ ਝੰਡਾ ਪੰਡਾਲ ਅੰਦਰ ਨਹੀਂ ਜਾਵੇਗਾ, ਕੋਈ ਵੀ ਪੈੱਨ, ਪੈਂਸਿਲ ਅੰਦਰ ਲਿਜਾਣ ‘ਤੇ ਪਾਬੰਦੀ ਹੈ।

Comment here

Verified by MonsterInsights