ਪੰਜਾਬ ਵਿਚ ਅੱਤਵਾਹੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਹੋਇਆ ਹੈ. ਪਾਕਿਸਤਾਨ ਦੀ ਖੁਫੀਆ ਏਜੰਸੀ ISI ਚੰਡੀਗੜ੍ਹ ਤੇ ਮੋਹਾਲੀ ਨੂੰ ਦਹਿਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਅੱਤਵਾਦੀ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਕੇਂਦਰੀ ਖੁਫੀਆ ਏਜੰਸੀਆਂ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਇਨਪੁਟ ਭੇਜਿਆ ਹੈ ਜਿਸ ਦੇ ਬਾਅਦ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਯੋਜਨਾ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ। ਇਥੇ ਉਹ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਨੂੰ ਦੇਖਦੇ ਹੋਏ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
ਪੰਜਾਬ ਪੁਲਿਸ ਨੇ ਕੁਝ ਦਿਨ ਪਹਿਲਾਂ ਦਿੱਲੀ ਤੋਂ 4 ਅੱਤਵਾਦੀ ਫੜੇ ਹਨ। ਇਨ੍ਹਾਂ ਵਿਚ ਦੀਪਕ ਮੋਗਾ, ਸੰਨੀ ਈਸਾਪੁਰ, ਸੰਦੀਪ ਸਿੰਘ ਤੇ ਵਿਪਿਨ ਜਾਖੜ ਸਨ। ਇਹ ਚਾਰੋਂ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡੱਲਾ ਤੇ ਆਸਟ੍ਰੇਲੀਆ ਬੈਠੇ ਗੁਰਜੰਟ ਜੰਟਾ ਦੇ ਸੰਪਰਕ ਵਿਚ ਹਨ। ਪੁੱਛਗਿਛ ਵਿਚ ਖੁਲਾਸਾ ਕੀਤਾ ਸੀਕਿ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਦਿੱਲੀ ਤੇ ਮੋਗਾ ਦੇ ਨਾਲ ਮੋਹਾਲੀ ਵੀ ਹੈ। ਪੁਲਿਸ ਨੂੰ ਉਨ੍ਹਾਂ ਤੋਂ ਪੁੱਛਗਿਛ ਵਿਚ ਟਾਰਗੈੱਟ ਕੀਲਿੰਗ ਦੀ ਜਾਣਕਾਰੀ ਮਿਲੀ ਸੀ।
Comment here