ਜਨਮ ਅਸ਼ਟਮੀ ‘ਤੇ ਬਾਂਕੇ ਬਿਹਾਰੀ ਮੰਦਰ ਵਿਚ ਰਾਤ ਦੋ ਵਜੇ ਮੰਗਲਾ ਆਰਤੀ ਦੌਰਾਨ ਦਮ ਘੁਟਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ। 6 ਸ਼ਰਧਾਲੂਆਂ ਦੀ ਤਬੀਅਤ ਵਿਗੜਨ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਦੋਸ਼ ਹੈ ਕਿ ਹਾਦਸੇ ਸਮੇਂ ਅਫਸਰ ਮੰਦਰ ਦੀ ਛੱਤ ‘ਤੇ ਬਣੀ ਬਾਲਕਨੀ ਤੋਂ ਪਰਿਵਾਰ ਨੂੰ ਵੀਆਈਪੀ ਦਰਸ਼ਨ ਕਰਾਉਣ ਵਿਚ ਬਿਜ਼ੀ ਸਨ। ਬਾਂਕੇ ਬਿਹਾਰੀ ਮੰਦਰ ਵਿਚ ਰਾਤ 12 ਵਜੇ ਸ਼੍ਰੀਕ੍ਰਿਸ਼ਨ ਦਾ ਅਭਿਸ਼ੇਕ ਕੀਤਾ ਗਿਆ। ਇਸ ਦੇ ਬਾਅਦ ਠਾਕੁਰ ਜੀ ਦਾ ਸ਼ਿੰਗਾਰ ਹੋਇਆ। ਇਸ ਦੌਰਾਨ ਦਰਵਾਜ਼ੇ ਬੰਦ ਸਨ। ਭਗਤ ਮੰਦਰ ਦੇ ਵਿਹੜੇ ਵਿਚ ਇਕੱਠੇ ਹੁੰਦੇ ਰਹਨ। 1.45 ਵਜੇ ਦਰਵਾਜ਼ੇ ਦੁਬਾਰਾ ਖੋਲ੍ਹੇ ਗਏ। 1.55 ‘ਤੇ ਮੰਗਲਾ ਆਰਤੀ ਸ਼ੁਰੂ ਹੋਈ। ਮੰਦਰ ਦੇ ਵਿਹੜੇ ਵਿਚ ਇਕੱਠੇ 800 ਭਗਤ ਆ ਸਕਦੇ ਹਨ। ਪਰ ਉਥੇ ਸਮਰੱਥਾ ਤੋਂ ਕਈ ਗੁਣਾ ਵਧ ਸ਼ਰਧਾਲੂ ਪਹੁੰਚ ਗਏ। ਭੀੜ ਵਧ ਹੋਣ ਕਾਰਨ ਕੁਝ ਸ਼ਰਧਾਲੂਆਂ ਦਾ ਦਮ ਘੁਟਣ ਲੱਗਾ।
ਸਾਹ ਲੈਣ ਵਿਚ ਦਿੱਕਤ ਹੋਣ ਦੇ ਬਾਅਦ ਨੋਇਡਾ ਸੈਕਟਰ-99 ਦੀ ਰਹਿਣ ਵਾਲੀ ਨਿਰਮਲਾ ਦੇਵੀ ਤੇ ਵ੍ਰਿੰਦਾਵਨ ਦੀ ਭੂਲੇਰਾਮ ਕਾਲੋਨੀ ਰੁਕਮਣੀ ਵਿਹਾਰ ਦੇ ਰਾਮਪ੍ਰਸਾਦ ਵਿਸ਼ਵਕਰਮਾ ਦੀ ਸਭ ਤੋਂ ਪਹਿਲਾਂ ਤਬੀਅਤ ਵਿਗੜੀ। ਰੈਸਕਿਊ ਟੀਮ ਹਸਪਤਾਲ ਲਿਜਾ ਰਹੀ ਸੀ ਪਰ ਉੁਨ੍ਹਾਂ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
Comment here