ਪਿਛਲੇ 24 ਸਾਲਾਂ ਤੋਂ ਭਾਰਤ ਵਿੱਚ ਰਹਿ ਰਹੇ ਇੱਕ ਪਾਕਿਸਤਾਨੀ ਹਿੰਦੂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ 1998 ਤੋਂ ਦੱਖਣੀ-ਪੱਛਮੀ ਦਿੱਲੀ ਦੀ ਭਾਟੀ ਮਾਈਨਜ਼ (ਸੰਜੇ ਕਲੋਨੀ) ਵਿੱਚ ਰਹਿ ਰਿਹਾ ਹੈ।
ਭਾਗ ਚੰਦ ਨਾਮਕ ਮੁਲਜ਼ਮ ਨੂੰ ਪੁਲੀਸ ਨੇ 17 ਅਗਸਤ ਨੂੰ ਸਵੇਰੇ ਕਰੀਬ 5 ਵਜੇ ਗ੍ਰਿਫ਼ਤਾਰ ਕੀਤਾ ਸੀ। ਪੀਜ਼ਾ ਡਿਲੀਵਰੀ ਬੁਆਏ ਹੋਣ ਦਾ ਬਹਾਨਾ ਬਣਾ ਕੇ ਸਾਦੇ ਕੱਪੜਿਆਂ ‘ਚ ਪੁਲਿਸ ਪਹੁੰਚੀ। ਭਾਗ ਚੰਦ ਲੇਬਰ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਉਹ 1998 ਵਿੱਚ ਪਾਕਿਸਤਾਨ ਤੋਂ ਭਾਰਤ ਆਇਆ ਸੀ। ਭਾਗ ਚੰਦ ਦੀ ਪਤਨੀ ਅਤੇ ਮਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹ ਕਿਸੇ ਦੇਸ਼ ਵਿਰੋਧੀ ਗਤੀਵਿਧੀ ਵਿੱਚ ਸ਼ਾਮਲ ਹੋ ਸਕਦਾ ਹੈ।
ਭਾਗ ਚੰਦ ਦਾ ਤਿੰਨ ਬੱਚਿਆਂ ਅਤੇ ਬਜ਼ੁਰਗ ਮਾਤਾ-ਪਿਤਾ ਸਮੇਤ ਸੰਜੇ ਕਲੋਨੀ ਵਿੱਚ ਦੋ ਕਮਰਿਆਂ ਵਿੱਚ ਰਹਿੰਦਾ ਹੈ। ਦੱਸ ਦੇਈਏ ਕਿ ਭਾਟੀ ਮਾਈਨਜ਼ (ਸੰਜੇ ਕਾਲੋਨੀ) ਨੂੰ ਸੰਜੇ ਗਾਂਧੀ ਨੇ ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਲਈ ਵਸਾਇਆ ਸੀ। ਇਹ ਮੂਲ ਰੂਪ ਵਿੱਚ ਪਾਕਿਸਤਾਨੀ ਹਿੰਦੂਆਂ ਲਈ ਬਣਾਇਆ ਗਿਆ ਇੱਕ ਬੰਦੋਬਸਤ ਹੈ।
Comment here