Site icon SMZ NEWS

ਸਿਸੋਦੀਆ ਘਰ CBI ਰੇਡ ‘ਤੇ ਬੋਲੇ ਰਾਘਵ ਚੱਢਾ- ‘ਪੈਂਸਿਲਾਂ, ਜਿਓਮੈਟ੍ਰੀ ਬਾਕਸ ਤੋਂ ਇਲਾਵਾ ਕੁਝ ਨੀਂ ਮਿਲਣਾ’

ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਛਾਪੇਮਾਰੀ ਕਰਨ ‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ ਕਿ ਏਜੰਸੀ ਨੂੰ ਉਨ੍ਹਾਂ ਦੇ ਘਰ ‘ਤੇ ਪੈਂਸਿਲ ਅਤੇ ਜਿਓਮੈਟਰੀ ਬਾਕਸ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਚੱਢਾ ਨੇ ਕਿਹਾ ਕਿ ਸੀ.ਬੀ.ਆਈ. ਨੂੰ ਪਿਛਲੇ ਛਾਪਿਆਂ ਵਿੱਚ ਕੁਝ ਨਹੀਂ ਮਿਲਿਆ ਅਤੇ ਅੱਜ ਵੀ ਕੁਝ ਨਹੀਂ ਮਿਲੇਗਾ।

ਉਨ੍ਹਾਂ ਕਿਹਾ ਕਿ ਸੀਬੀਆਈ ਨੇ ਕੇਜਰੀਵਾਲ ਦੇ ਘਰ ਛਾਪਾ ਮਾਰਿਆ ਸੀ ਤਾਂ ਚਾਰ ਮਫਲਰ ਮਿਲੇ ਤੇ ਮਨੀਸ਼ ਸਿਸੋਦੀਆ ਦੇ ਘਰ ਵਿੱਚ ਉਨ੍ਹਾਂ ਨੂੰ ਪੈਂਸਿਲ, ਨੋਟਬੁੱਕ ਤੇ ਜਿਓਮੈਟ੍ਰੀ ਬਾਕਸ ਮਿਲੇ। ਉਨ੍ਹਾਂ ਕਿਹਾ ਕਿ 100 ਤੋਂ ਵੱਧ ‘ਆਪ” ਨੇਤਾਵਾਂ ‘ਤੇ ਝੂਠੇ ਦੋਸ਼ ਲਾਏ ਗਏ ਅਤੇ ਇੱਕ-ਇੱਕ ਕਰਕੇ ਅਸੀਂ ਹਰ ਮਾਮਲੇ ਵਿੱਚ ਬਰੀ ਹੋ ਗਏ।

Raghav Chadha on CBI

‘ਆਪ’ ਨੇ ਕਿਹਾ ਕਿ ਸਿਸੋਦੀਆ ਨੂੰ ਦਿੱਲੀ ਵਿਚ ਉਨ੍ਹਾਂ ਦੇ ਸਿੱਖਿਆ ਮਾਡਲ ਲਈ ਦੇਸ਼ ਅਤੇ ਵਿਦੇਸ਼ ਵਿਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਨਿਊਯਾਰਕ ਟਾਈਮਜ਼ ਨੇ ਵੀਰਵਾਰ ਨੂੰ ਆਪਣੇ ਪਹਿਲੇ ਪੰਨੇ ‘ਤੇ ਸਿਸੋਦੀਆ ‘ਤੇ ਇਕ ਲੇਖ ਪ੍ਰਕਾਸ਼ਿਤ ਕੀਤਾ।

ਰਾਘਵ ਚੱਢਾ ਨੇ ਕਿਹਾ ਕਿ ਅਸੀਂ ਦੋ ਮਾਡਲਾਂ ਦੀ ਗੱਲ ਕਰਦੇ ਸੀ- ਸਿੱਖਿਆ ਅਤੇ ਸਿਹਤ ਸੰਭਾਲ। ਇਸ ਨੂੰ ਰੋਕਣ ਲਈ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਜੇਲ੍ਹ ਭੇਜਿਆ ਗਿਆ ਅਤੇ ਹੁਣ ਮਨੀਸ਼ ਸਿਸੋਦੀਆ ਨੂੰ ਵੀ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹ ਦੋਵੇਂ ਮਾਡਲਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ ਤਾਂ ਜੋ ਕੇਜਰੀਵਾਲ ਮਾਡਲ ਤਬਾਹ ਹੋ ਜਾਵੇ।‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਨੇ ਸੀਬੀਆਈ ਵਰਗੀਆਂ ਏਜੰਸੀਆਂ ਸਾਡੇ ਨੇਤਾਵਾਂ ‘ਤੇ ਛੱਡ ਦਿੱਤੀਆਂ ਹਨ। ਉਨ੍ਹਾਂ ਦਾ ਇੱਕੋ ਇੱਕ ਮਕਸਦ ਕੇਜਰੀਵਾਲ ਨੂੰ ਖਤਮ ਕਰੋ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਨੇ ਮਨੀਸ਼ ਸਿਸੋਦੀਆ ਦੀ ਫੋਟੋ ਫਰੰਟ ਪੇਜ ‘ਤੇ ਛਾਪੀ ਹੈ ਅਤੇ ਉੱਥੇ ਕੇਜਰੀਵਾਲ ਸ਼ਾਸਨ ਦੇ ਮਾਡਲ, ਸਿੱਖਿਆ ਕ੍ਰਾਂਤੀ ਬਾਰੇ ਲਿਖਿਆ ਹੈ ਅਤੇ ਅਗਲੇ ਹੀ ਦਿਨ ਸੀਬੀਆਈ ਮਨੀਸ਼ ਸਿਸੋਦੀਆ ਜੀ ਦੇ ਘਰ ਪਹੁੰਚ ਗਈ ਹੈ।

Exit mobile version