Site icon SMZ NEWS

ਅੰਮ੍ਰਿਤਸਰ ‘ਚ 2 ਨੌਜਵਾਨਾਂ ਨੇ ਪੈਟਰੋਲ ਪਾ ਕੇ ਖੜੀ ਕਾਰ ਨੂੰ ਲਗਾਈ ਅੱਗ, ਘਟਨਾ ਸੀਸੀਟੀਵੀ ‘ਚ ਹੋਈ ਕੈਦ

ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੀ ਇੱਕ ਗਲੀ ਵਿੱਚ ਖੜ੍ਹੀ ਇੱਕ ਕਾਰ ਨੂੰ ਦੋ ਅਣਪਛਾਤੇ ਨੌਜਵਾਨਾਂ ਨੇ ਅੱਗ ਲਾ ਦਿੱਤੀ ਗਈ। ਘਟਨਾ ਵੀਰਵਾਰ ਤੜਕੇ 4 ਵਜੇ ਦੇ ਕਰੀਬ ਵਾਪਰੀ ਪਰ ਇਹ ਹਰਕਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਤੋਂ ਬਾਅਦ ਕਾਰ ਦੇ ਮਾਲਕ ਪ੍ਰਦੀਪ ਕੁਮਾਰ ਵਾਸੀ ਤਹਿਸੀਲਪੁਰਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

car fire in amritsar

ਘਟਨਾ ਤਹਿਸੀਲਪੁਰਾ ਦੀ ਹੈ। ਪ੍ਰਦੀਪ ਕੁਮਾਰ ਨੇ ਥਾਣਾ ਏ-ਡਵੀਜ਼ਨ ਰਾਮਬਾਗ ਵਿੱਚ ਸ਼ਿਕਾਇਤ ਦਿੱਤੀ ਕਿ ਉਸ ਨੇ ਆਪਣੀ ਕਾਰ ਆਈ-20 ਨੰਬਰ PB02-DR-8060 ਰਾਤ ਨੂੰ ਤਹਿਸੀਲਪੁਰਾ ਚੌਕ ਵਿੱਚ ਖੜ੍ਹੀ ਕੀਤੀ ਸੀ ਪਰ ਅਣਪਛਾਤੇ ਨੌਜਵਾਨਾਂ ਨੇ ਕਾਰ ਨੂੰ ਅੱਗ ਲਗਾ ਦਿੱਤੀ। ਉਸ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਦੀ ਫੁਟੇਜ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version