ਕੰਮ ਦੇ ਸਿਲਸਿਲੇ ‘ਚ ਲੁਧਿਆਣਾ ਆਏ ਮੋਹਾਲੀ ਤੋਂ ਬੀਮਾ ਕੰਪਨੀ ਦੇ ਕਰਮਚਾਰੀ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਦੋ ਵਿਅਕਤੀ ਲੈਪਟਾਪ ਲੈ ਗਏ। ਥਾਣਾ ਡਿਵੀਜ਼ਨ ਅੱਠ ਦੀ ਪੁਲੀਸ ਨੇ ਉਕਤ ਕੰਪਨੀ ਦੇ ਅਧਿਕਾਰੀ ਵਿਕਾਸ ਕੁਮਾਰ ਵਾਸੀ ਮੁਹਾਲੀ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਪਾਰਟੀ ਨੇ ਇੱਕ ਖਾਲੀ ਲੈਪਟਾਪ ਵਾਲਾ ਬੈਗ ਬਰਾਮਦ ਕਰ ਲਿਆ ਹੈ ਜਦੋਂਕਿ ਲੈਪਟਾਪ ਨਹੀਂ ਮਿਲਿਆ।

ਥਾਣਾ ਡਿਵੀਜ਼ਨ ਨੰਬਰ 8 ਦੇ ਜਾਂਚ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਦੋ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆਏ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਇੱਕ ਆਟੋ ਵਿੱਚ ਫਿਰੋਜ਼ਪੁਰ ਰੋਡ ’ਤੇ ਸਥਿਤ ਨਹਿਰ ਵੱਲ ਰਵਾਨਾ ਹੋ ਗਏ ਹਨ।
Comment here