Site icon SMZ NEWS

ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ Pfizer ਦੇ CEO ਨੂੰ ਹੋਇਆ ਕੋਰੋਨਾ, ਟੀਕੇ ਦੀਆਂ ਲੈ ਚੁੱਕੇ ਨੇ 4 ਖ਼ੁਰਾਕਾਂ

ਕੋਰੋਨਾ ਵਾਇਰਸ ਵਿਰੁੱਧ ਟੀਕਾ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਫਾਈਜ਼ਰ ਦੇ ਉੱਚ ਅਧਿਕਾਰੀ ਇਸ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਲਾਗ ਦੇ ਬਹੁਤ ਮਾਮੂਲੀ ਲੱਛਣ ਹਨ। ਫਾਈਜ਼ਰ ਦੇ CEO ਅਲਬਰਟ ਬੋਰਲੋ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹਾਲਾਂਕਿ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ। ਬੋਰਲੋ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਮੈਂ ਜਨਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਮੈਂ ਆਈਸੋਲੇਸ਼ਨ ਵਿੱਚ ਹਾਂ ਤੇ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹਾਂ।

Pfizer CEO tests positive
Pfizer CEO tests positive

ਕੰਪਨੀ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਲਬਰਟ ਬੋਰਲਾ ਨੇ ਕਿਹਾ ਕਿ ਉਹ ਫਾਈਜ਼ਰ ਦੀ ਦਵਾਈ ਪੈਕਸਲੋਵਿਡ ਖਾ ਰਹੇ ਹਨ ਅਤੇ ਇਕਾਂਤਵਾਸ ਵਿੱਚ ਹਨ। ਉਨ੍ਹਾਂ ਨੂੰ ਕੋਵਿਡ-ਰੋਧੀ ਟੀਕੇ ਦੀਆਂ 4 ਖ਼ੁਰਾਕਾਂ ਦਿੱਤੀਆਂ ਗਈਆਂ ਹਨ । ਕੰਪਨੀ ਵੱਲੋਂ ਜਾਰੀ ਇੱਕ ਸੰਖੇਪ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਲਦੀ ਠੀਕ ਹੋਣ ਦਾ ਭਰੋਸਾ ਹੈ।

ਦੱਸ ਦੇਈਏ ਕਿ ਅਮਰੀਕਾ ਵਿੱਚ 12.8 ਕਰੋੜ ਲੋਕਾਂ ਨੂੰ ਫਾਈਜ਼ਰ ਕੰਪਨੀ ਦੇ ਟੀਕੇ ਦੀਆਂ 2 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਲਗਭਗ 6.1 ਕਰੋੜ ਲੋਕਾਂ ਨੂੰ ਇੱਕ ਬੂਸਟਰ ਡੋਜ਼ ਵੀ ਦਿੱਤੀ ਗਈ ਹੈ । ਵਿਗਿਆਨੀਆਂ ਦਾ ਕਹਿਣਾ ਹੈ ਕਿ ਟੀਕਾ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੋਣ ਅਤੇ ਗੰਭੀਰ ਬੀਮਾਰੀਆਂ ਦੇ ਵਿਰੁੱਧ ਠੋਸ ਸੁਰੱਖਿਆ ਪ੍ਰਦਾਨ ਕਰਦਾ ਹੈ, ਪਰ ਵਾਇਰਸ ਦੇ ਵੇਰੀਐਂਟਾਂ ਵਿੱਚ ਬਦਲਾਅ ਦੇ ਕਾਰਨ ਟੀਕਿਆਂ ਦੀ ਪ੍ਰਭਾਵਸ਼ੀਲਤਾ ਅਸਪਸ਼ਟ ਹੈ।

Exit mobile version