ਕੇਂਦਰ ਸਰਕਾਰ ਨੇ ਉਦਯੋਗਪਤੀ ਤੇ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਸੀਆਰਪੀਐੱਫ ਕਮਾਂਡੋ ਦੇ ਘੇਰੇ ਵਾਲੀ ‘ਜ਼ੈੱਡ’ ਸੁਰੱਖਿਆ ਪ੍ਰਦਾਨ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੇ ਦੇਸ਼ ਵਿਚ ਮਿਲਣ ਵਾਲੇ ਇਸ ਸੁਰੱਖਿਆ ਘੇਰੇ ਨੂੰ ‘ਭੁਗਤਾਨ ਦੇ ਆਧਾਰ ‘ਤੇ ਉਪਲਬਧ ਕਰਾਇਆ ਗਿਆ ਹੈ ਤੇ ਇਸ ‘ਤੇ ਲਗਭਗ 15-20 ਲੱਖ ਪ੍ਰਤੀ ਮਹੀਨਾ ਖਰਚਾ ਆਉਣ ਦੀ ਸੰਭਾਵਨਾ ਹੈ।
ਕੇਂਦਰੀ ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਜੋਖਮ ਦੇ ਅਨੁਮਾਨ ਵਾਲੀ ਰਿਪੋਰਟ ਦੇ ਆਧਾਰ ‘ਤੇ ਅਡਾਨੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਆਰਪੀਐੱਫ ਦੀ ਵੀਆਈਪੀ ਸੁਰੱਖਿਆ ਬ੍ਰਾਂਚ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ ਹੈ ਤੇ ਇਸ ਦਾ ਦਸਤਾ ਹੁਣ ਅਡਾਨੀ ਦੇ ਨਾਲ ਹੈ।