ਹਰਿਆਣਾ ਦੇ ਕਾਲਾਂਵਾਲੀ ਅਤੇ ਪੰਜਾਬ ਦੇ ਰਾਮਾਮੰਡੀ ਦੇ ਨਾਲ ਲੱਗਦੇ ਪਿੰਡ ਨਾਰੰਗ ਵਿੱਚ ਮੰਗਲਵਾਰ ਨੂੰ ਇੱਕ ਸੜਕ ਹਾਦਸੇ ਵਿੱਚ ਬਠਿੰਡਾ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਇਸ ਹਾਦਸੇ ‘ਚ 6-7 ਵਿਅਕਤੀ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਰਾਜਸਥਾਨ ਦੇ ਗੋਗਾ ਮਾੜੀ ਤੋਂ ਬਠਿੰਡਾ ਪਰਤ ਰਹੇ ਸਨ। ਕਾਲਾਂਵਾਲੀ ਪੁਲਿਸ ਹਾਦਸੇ ਸਬੰਧੀ ਜਾਂਚ ਵਿੱਚ ਜੁਟੀ ਹੋਈ ਹੈ।
ਦੱਸਿਆ ਗਿਆ ਹੈ ਕਿ ਬਠਿੰਡਾ ਵਿੱਚ ਸਕਰੈਪ ਮਜਦੂਰੀ ਦਾ ਕੰਮ ਕਰਦੇ ਕੁਝ ਪਰਿਵਾਰ ਪਿਕਅੱਪ ਗੱਡੀ ਵਿੱਚ ਰਾਜਸਥਾਨ ਦੇ ਗੋਗਾ ਮਾੜੀ ਧਾਰਮਿਕ ਸਥਾਨ ’ਤੇ ਪੂਜਾ ਕਰਨ ਲਈ ਗਏ ਹੋਏ ਸਨ। ਪਿਕਅੱਪ ਕਾਰ ਵਿੱਚ 20 ਲੋਕ ਸਵਾਰ ਸਨ। ਕੁਝ ਲੋਕਾਂ ਨੂੰ ਪਿੱਕਅੱਪ ਗੱਡੀ ਦੇ ਪਿਛਲੇ ਪਾਸੇ ਦੂਸਰੀ ਛੱਤ ਬਣਾ ਕੇ ਬੈਠਾ ਦਿੱਤਾ ਗਿਆ। ਮੰਗਲਵਾਰ ਨੂੰ ਜਦੋਂ ਉਹ ਵਾਪਸ ਬਠਿੰਡਾ ਆ ਰਹੇ ਸਨ ਤਾਂ ਹਰਿਆਣਾ ਦੇ ਪਿੰਡ ਨਾਰੰਗ ਦੀ ਰਾਮਾ ਮੰਡੀ ਕੋਲ ਪਿਕਅੱਪ ਦੇ ਡਰਾਈਵਰ ਦਾ ਪਿੱਕਅਪ ਤੋਂ ਕੰਟਰੋਲ ਖੋਹਣ ਕਾਰਨ ਗੱਡੀ ਪਲਟ ਗਈ।
Comment here