Crime newsNationNews

ਅਕਾਊਂਟੈਂਟ ਦੀ ਮੌਤ ਤੋਂ ਬਾਅਦ ਖੁੱਲਿਆ ਠੱਗੀ ਦਾ ਰਾਜ਼, PNB ‘ਚ ਚੈੱਕ ਲਗਾਕੇ ਕਢਵਾਏ 5.87 ਲੱਖ ਰੁਪਏ

ਫੋਕਲ ਪੁਆਇੰਟ ਦੀ ਇੱਕ ਫਰਮ ਵਿੱਚ ਕੰਮ ਕਰਦੇ ਹੈੱਡ ਅਕਾਊਂਟੈਂਟ ਨੇ ਲੱਖਾਂ ਰੁਪਏ ਦਾ ਚੂਨਾ ਲਾਇਆ। ਇੰਨਾ ਹੀ ਨਹੀਂ ਉਸ ਨੇ ਕੰਪਨੀ ਦੇ ਦਸਤਾਵੇਜ਼ ਵੀ ਗਾਇਬ ਕਰ ਦਿੱਤੇ। ਪਰ ਇਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਕਰਮਾਂ ‘ਤੇ ਲੱਗਾ ਪਰਦਾ ਹਟ ਗਿਆ।

ludhiana fraud case news
ludhiana fraud case news

ਫਿਲਹਾਲ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਮ੍ਰਿਤਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਐਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਛਾਣ ਦੀਪਕ ਕੁਮਾਰ (39) ਵਾਸੀ ਗੁਰੂ ਰਾਮ ਦਾਸ ਨਗਰ ਭਾਮੀਆਂ ਖੁਰਦ ਵਜੋਂ ਹੋਈ ਹੈ। ਪੁਲਿਸ ਨੇ ਉਕਤ ਕੇਸ ਥਾਣਾ ਮਾਡਲ ਟਾਊਨ ਦੇ ਵਾਸੀ ਦਕਸ਼ ਪਾਹਵਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

Comment here

Verified by MonsterInsights