Site icon SMZ NEWS

ਮੰਦਭਾਗੀ ਖਬਰ: ਟ੍ਰੀਟਮੈਂਟ ਪਲਾਂਟ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦਾ ਆਦੀ ਸੀ ਨੌਜਵਾਨ

ਸਮਰਾਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਨਸ਼ੇ ਦੇ ਆਦੀ ਇੱਕ ਨੌਜਵਾਨ ਦੀ ਲਾਸ਼ ਟ੍ਰੀਟਮੈਂਟ ਪਲਾਂਟ ਵਿੱਚੋਂ ਮਿਲੀ। ਮ੍ਰਿਤਕ ਦਾ ਮੋਟਰਸਾਈਕਲ ਉਸਦੀ ਸਾਥੀ ਲੜਕੀ ਦੇ ਘਰੋਂ ਬਰਾਮਦ ਹੋਇਆ । ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ। ਪੁਲਿਸ ਨੇ ਮੌਕੇ ”ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ।

Samrala youth body found

ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਸਦਾ ਭਾਣਜਾ ਜਸਕਰਨ ਸਿੰਘ 2-3 ਦਿਨਾਂ ਤੋਂ ਲਾਪਤਾ ਸੀ ਅਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਉਸਦੇ ਭਾਣਜੇ ਦੀ ਲਾਸ਼ ਟ੍ਰੀਟਮੈਂਟ ਪਲਾਂਟ ਦੇ ਗੰਦੇ ਪਾਣੀ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਕੱਢੀ ਗਈ ਜੋ ਕਿ ਪੂਰੀ ਤਰ੍ਹਾਂ ਗਲ ਸੜ ਚੁੱਕੀ ਸੀ । ਜਸਕਰਨ ਦਾ ਮੋਟਰਸਾਈਕਲ ਉਸਦੀ ਸਾਥੀ ਲੜਕੀ ਦੇ ਘਰੋਂ ਮਿਲਿਆ। ਰਾਜਿੰਦਰ ਨੇ ਦੱਸਿਆ ਕਿ ਜਸਕਰਨ ਅਤੇ ਲੜਕੀ ਨਸ਼ਾ ਕਰਨ ਦੇ ਆਦੀ ਸਨ ਅਤੇ ਇੱਥੇ ਨਸ਼ਾ ਕਰਨ ਆਏ ਸੀ । ਰਾਜਿੰਦਰ ਮੁਤਾਬਕ ਲੜਕੀ ਨੇ ਪੁਲਿਸ ਸਾਹਮਣੇ ਇਹ ਦੱਸਿਆ ਕਿ ਜਦੋਂ ਉਹ ਟ੍ਰੀਟਮੈਂਟ ਪਲਾਂਟ ਉਪਰ ਨਸ਼ਾ ਕਰ ਰਹੇ ਸੀ ਤਾਂ ਅਚਾਨਕ ਜਸਕਰਨ ਗੰਦੇ ਪਾਣੀ ਵਿੱਚ ਡਿੱਗ ਗਿਆ । ਪਰ ਲੜਕੀ ਵੱਲੋਂ ਕਿਸੇ ਨੂੰ ਇਸਦੀ ਖਬਰ ਨਾ ਦੇਣਾ ਵੀ ਸ਼ੱਕ ਦੇ ਘੇਰੇ ਵਿੱਚ ਹੈ। ਮੌਕੇ ‘ਤੇ ਪਹੁੰਚੇ ਪਿੰਡ ਘਰਖਣਾ ਦੇ ਲਖਵੀਰ ਸਿੰਘ ਨੇ ਕਿਹਾ ਕਿ ਟ੍ਰੀਟਮੈਂਟ ਪਲਾਂਟ ਉਪਰ ਰੋਜ਼ਾਨਾ ਹੀ ਨੌਜਵਾਨ ਨਸ਼ਾ ਕਰਨ ਆਉਂਦੇ ਹਨ । ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ । ਜਸਕਰਨ ਅਤੇ ਉਸਦੇ ਨਾਲ ਲੜਕੀ ਵੀ ਨਸ਼ਾ ਕਰਨ ਆਈ ਸੀ ਤਾਂ ਇਹ ਘਟਨਾ ਵਾਪਰ ਗਈ।

ਦੱਸ ਦੇਈਏ ਕਿ ਇਸ ਸਬੰਧੀ ਸਮਰਾਲਾ ਥਾਣਾ ਦੇ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਪਰਿਵਾਰ ਵਾਲਿਆਂ ਦੇ ਬਿਆਨ ਲਿਖ ਰਹੀ ਹੈ। ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਜਸਕਰਨ ਇੱਥੇ ਕੀ ਕਰਨ ਆਇਆ ਸੀ। ਪਰ ਇੰਨਾ ਜਰੂਰ ਹੈ ਕਿ ਜਸਕਰਨ ਲਾਪਤਾ ਸੀ ਜਿਸ ਬਾਰੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਹੋਇਆ ਸੀ।

Exit mobile version